ਸਤਵਿੰਦਰ ਬੁੱਗਾ ਦੀ ਆਵਾਜ਼ ‘ਚ ਨਵਾਂ ਗੀਤ ‘ਦੋ ਬੇੜੀਆਂ’ ਰਿਲੀਜ਼, ਪ੍ਰੇਮਿਕਾ ਵੱਲੋਂ ਕੀਤੀ ਬੇਵਫ਼ਾਈ ਨੂੰ ਦਰਸਾਉਂਦਾ ਹੈ ਗੀਤ
ਸਤਵਿੰਦਰ ਬੁੱਗਾ ਦੀ ਆਵਾਜ਼ ‘ਚ ਨਵਾਂ ਗੀਤ ‘ਦੋ ਬੇੜੀਆਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਵਿਨੋਦ ਸ਼ਾਇਰ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸਚਿਨ ਆਹੂਜਾ ਨੇ । ਗੀਤ ਦੀ ਫੀਚਰਿੰਗ ‘ਚ ਜਿੰਮੀ ਸ਼ਰਮਾ, ਮੁਸਕਾਨ ਗੁਪਤਾ, ਸ਼ੁਭਮ ਸ਼ਰਮਾ, ਅਤੇ ਕੁਸ਼ ਆਹੂਜਾ ਨਜ਼ਰ ਆ ਰਹੇ ਹਨ।
ਸਤਵਿੰਦਰ ਬੁੱਗਾ ਦੀ ਆਵਾਜ਼ ‘ਚ ਨਵਾਂ ਗੀਤ ‘ਦੋ ਬੇੜੀਆਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਵਿਨੋਦ ਸ਼ਾਇਰ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸਚਿਨ ਆਹੂਜਾ ਨੇ । ਗੀਤ ਦੀ ਫੀਚਰਿੰਗ ‘ਚ ਜਿੰਮੀ ਸ਼ਰਮਾ, ਮੁਸਕਾਨ ਗੁਪਤਾ, ਸ਼ੁਭਮ ਸ਼ਰਮਾ, ਅਤੇ ਕੁਸ਼ ਆਹੂਜਾ ਨਜ਼ਰ ਆ ਰਹੇ ਹਨ। ਗੀਤ ‘ਚ ਇਕ ਮੁਟਿਆਰ ਦੀ ਬੇਵਫਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਨਾਮ ਤੋਂ ਹੀ ਸਪੱਸ਼ਟ ਹੈ ‘ਦੋ ਬੇੜੀਆਂ’ …ਅਕਸਰ ਕਿਹਾ ਵੀ ਜਾਂਦਾ ਹੈ ਕਿ ਦੋ ਬੇੜੀਆਂ ‘ਚ ਪੈਰ ਰੱਖਣ ਵਾਲਾ ਅਕਸਰ ਡੁੱਬਦਾ ਹੀ ਹੈ।

ਇਹੀ ਕੁਝ ਇਸ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ ਦਾ ਮਨ ਬੜਾ ਚੰਚਲ ਹੁੰਦਾ ਹੈ। ਉਹ ਕਿਸੇ ਇੱਕ ਦਾ ਹੋ ਕੇ ਨਹੀਂ ਰਹਿੰਦਾ ।ਇਸੇ ਤਰ੍ਹਾਂ ਗੀਤ ‘ਚ ਦਰਸਾਇਆ ਗਿਆ ਹੈ ਕਿ ਇਹ ਮੁਟਿਆਰ ਵੀ ਫੁੱਲਾਂ ਦੀ ਤਿੱਤਲੀ ਵਾਂਗ ਕਦੇ ਇਸ ਫੁੱਲ ‘ਤੇ ਅਤੇ ਕਦੇ ਦੂਜੇ ਫੁੱਲ ਤੇ ਜਾ ਬਹਿੰਦੀ ਹੈ। ਪਰ ਅਸਲ ‘ਚ ਜੋ ਗੱਭਰੂ ਉਸ ਨੂੰ ਦਿਲੋਂ ਚਾਹੁੰਦਾ ਹੈ ਉਸ ਦੇ ਨਾਲ ਵੀ ਵਫਾ ਨਹੀਂ ਕਰਦੀ ।

ਜਿਸ ਕਾਰਨ ਉਸ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਉਹ ਨਾ ਘਰ ਦੀ ਰਹਿੰਦੀ ਹੈ ਅਤੇ ਨਾ ਹੀ ਘਾਟ ਦੀ।ਅਸਲ ‘ਚ ਜੋ ਸ਼ਖਸ ਉਸ ਦੇ ਵਫਾਦਾਰੀ ਕਰ ਰਿਹਾ ਹੁੰਦਾ ਹੈ ਤੇ ਦਿਲ ਜਾਨ ਦੇ ਨਾਲ ਉਸ ਨੂੰ ਚਾਹੁੰਦਾ ਹੈ ਉਹ ਵੀ ਉਸ ਤੋਂ ਦੂਰ ਹੋ ਜਾਂਦਾ ਹੈ। ਇਸ ਗੀਤ ਦੇ ਜ਼ਰੀਏ ਅੱਜ ਕੱਲ੍ਹ ਦੇ ਪਿਆਰ ਨੂੰ ਦਰਸਾਉਣ ਦੇ ਨਾਲ ਨਾਲ ਸਮਾਜ ਨੂੰ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਹੈ ਕਿ ਪਿਆਰ ਪਾਉਣਾ ਹੈ ਤਾਂ ਉਸ ਨਾਲ ਵਫਾਦਾਰ ਰਹੋ ਅਤੇ ਤੋੜ ਤੱਕ ਨਿਭਾ ਕੇ ਵਿਖਾਓ।