ਗਾਇਕ ਸੱਬਾ ਦੀ ਆਵਾਜ਼ ‘ਚ ਨਵਾਂ ਰੋਮਾਂਟਿਕ ਗੀਤ ਗੀਤ ‘ਪਿਆਰ ਤੋਂ ਬਿਨਾਂ’ ਰਿਲੀਜ਼

ਗਾਇਕ ਸੱਬਾ ਦੀ ਆਵਾਜ਼ ‘ਚ ਨਵਾਂ ਗੀਤ ‘ਪਿਆਰ ਤੋਂ ਬਿਨਾਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਸੱਬੇ ਦੇ ਵੱਲੋਂ ਲਿਖੇ ਗਏ ਹਨ ਅਤੇ ਮੈਵਿਨ ਦੇ ਵੱਲੋਂ ਦਿੱਤਾ ਗਿਆ ਹੈ।ਇਹ ਇੱਕ ਰੋਮਾਂਟਿਕ ਗੀਤ ਹੈ ।ਜਿਸ ਨੂੰ ਨਵਦੀਪ ਕਲੇਰ ਤੇ ਸਮ੍ਰਿਧੀ ਪੁਰੀ ‘ਤੇ ਫ਼ਿਲਮਾਇਆ ਗਿਆ ਹੈ।

By  Shaminder Kaur Kaler September 18th 2026 04:16 PM

ਗਾਇਕ ਸੱਬਾ ਦੀ ਆਵਾਜ਼ ‘ਚ ਨਵਾਂ ਗੀਤ ‘ਪਿਆਰ ਤੋਂ ਬਿਨਾਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਸੱਬੇ ਦੇ ਵੱਲੋਂ ਲਿਖੇ ਗਏ ਹਨ ਅਤੇ ਮੈਵਿਨ ਦੇ ਵੱਲੋਂ ਦਿੱਤਾ ਗਿਆ ਹੈ।ਇਹ ਇੱਕ ਰੋਮਾਂਟਿਕ ਗੀਤ ਹੈ ।ਜਿਸ ਨੂੰ ਨਵਦੀਪ ਕਲੇਰ ਤੇ ਸਮ੍ਰਿਧੀ ਪੁਰੀ ‘ਤੇ ਫ਼ਿਲਮਾਇਆ ਗਿਆ ਹੈ। ਨਵਦੀਪ ਕਲੇਰ ਜਲਦ ਹੀ ਫ਼ਿਲਮ ਪੰਦਰਾਂ ਆਲਾ ਕਮਰਾ ‘ਚ ਨਜ਼ਰ ਆਉਣ ਵਾਲੇ ਹਨ ਅਤੇ ਇਹ ਗੀਤ ਵੀ ਇਸੇ ਫ਼ਿਲਮ ਦਾ ਹੈ। ਇਸ ਫ਼ਿਲਮ ‘ਚ ਵਿਸ਼ਬਾਹੂ, ਰਿਦਮਪ੍ਰੀਤ ਕੌਰ, ਐਰੀ ਗਿੱਲ, ਸੁਹਾਨੀ ਅਤੇ ਅਨਮੋਲ ਸਿੰਘ ਜੈਜ਼ ਨੇ ਕੰਮ ਕੀਤਾ ਹੈ। 


ਸੱਬਾ ਦਾ ਵਰਕ ਫ੍ਰੰਟ 

ਗਾਇਕ ਸੱਬਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕੁਝ ਕੁ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਉਹ ਗੀਤ ‘ਕਰਕੇ ਫਲਾਈ ਆਵਾਂ’ ਦੇ ਨਾਲ ਚਰਚਾ ‘ਚ ਆਏ ਸਨ। ਉਨ੍ਹਾਂ ਨੇ ਅੱਤ ਦੀ ਗਰੀਬੀ ਵੇਖੀ ਹੈ ਅਤੇ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਬਤੌਰ ਸਿਕਓਰਿਟੀ ਗਾਰਡ ਨੌਕਰੀ ਕਰਦੇ ਸਨ।


ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਉਹ ਆਪਣੇ ਵਿਹਲੇ ਸਮੇਂ ‘ਚ ਗਾਣੇ ਲਿਖਦੇ ਹੁੰਦੇ ਸਨ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਦੇ ਹੋਰ ਕਈ ਕੰਮ ਵੀ ਕੀਤੇ ਸਨ । ਪਰ ਅੱਜ ਸੱਬਾ ਨੇ ਆਪਣੀ ਇਸੇ ਮਿਹਨਤ ਦੀ ਬਦੌਲਤ ਆਪਣੇ ਪਰਿਵਾਰ ਦੀ ਗਰੀਬੀ ਤੇ ਸਾਰੇ ਧੋਣੇ ਧੋ ਦਿੱਤੇ ਹਨ। 

© Copyright Galactic Television & Communications Pvt. Ltd. 2026. All rights reserved.