ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਨਵਾਂ ਗੀਤ ‘ Kali Ray Ban’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਗਾਇਕ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਨਵਾਂ ਗੀਤ ‘ਕਾਲੀ ਰੇ ਬੈਨ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਬਿੱਟੂ ਚੀਮਾ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਗੈਫੀ ਦੇ ਵੱਲੋਂ । ਗੀਤ ਦੀ ਫੀਚਰਿੰਗ ‘ਚ ਦਵਿੰਦਰ ਰੰਧਾਵਾ ਤੇ ਪ੍ਰਤਿਊਸ਼ਾ ਸਿੰਘ ਨਜ਼ਰ ਆ ਰਹੇ ਹਨ। ਗੀਤ ਰੋਮਾਂਟਿਕ ਜੋਨ ਦਾ ਹੈ ਜਿਸ ‘ਚ ਉਹ ਰੋਮਾਂਟਿਕ ਜੋੜੀ ਦੇ ਜਜ਼ਬਾਤਾਂ ਨੂੰ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਹਨ।

ਸੁਦੇਸ਼ ਕੁਮਾਰੀ ਤੇ ਸੁਰਜੀਤ ਭੁੱਲਰ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਸੁਰਜੀਤ ਭੁੱਲਰ ਦਾ ਵਰਕ ਫ੍ਰੰਟ
ਸੁਰਜੀਤ ਭੁੱਲਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੂੰ ਰਾਜ ਬਰਾੜ ਲੈ ਕੇ ਆਏ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਸੁਦੇਸ਼ ਕੁਮਾਰ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਹਮੇਸ਼ਾ ਹੀ ਸਰੋਤਿਆਂ ਵੱਲੋਂ ਪਿਆਰ ਮਿਲਦਾ ਰਿਹਾ ਹੈ।