ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਕਈ ਰਾਜਾਂ ਦੇ ਗੁਰਦੁਆਰਾ ਸਾਹਿਬਾਨ ‘ਚ ਦਿਖਾਈ ਜਾਵੇਗੀ

ਦਿਲਜੀਤ ਦੋਸਾਂਝ ਆਪਣੀ ਫ਼ਿਲਮ ‘ਸਤਲੁਜ’ ਨੂੰ ਲੈ ਕੇ ਇਨ੍ਹੀਂ ਦਿਨੀਂ ਚਰਚਾ ‘ਚ ਹਨ। ਉਨ੍ਹਾਂ ਦੀ ਫ਼ਿਲਮ ਦੀ ਸਕਰੀਨਿੰਗ ਹੁਣ ਦੇਸ਼ ਭਰ ਦੇ ਗੁਰਦੁਆਰਿਆਂ ‘ਚ ਕੀਤੀ ਜਾਵੇਗੀ।ਦੇਸ਼ ਦੇ ਕਈ ਸੂਬਿਆਂ ‘ਚ ਇਸ ਫ਼ਿਲਮ ਨੂੰ ਵਿਖਾਇਆ ਜਾ ਰਿਹਾ ਹੈ। ਪਿੰਡਾਂ ‘ਚ ਲੋਕ ਆਪਣੇ ਪੱਧਰ ‘ਤੇ ਇਸ ਫ਼ਿਲਮ ਨੂੰ ਦਿਖਾ ਰਹੇ ਹਨ ਤੇ ਵੱਡੇ ਵੱਡੇ ਸਕ੍ਰੀਨ ਲਗਾ ਕੇ ਗੁਰਦੁਆਰਾ ਸਾਹਿਬ ਜਾਂ ਫਿਰ ਪਿੰਡ ਦੀਆਂ ਸੱਥਾਂ ‘ਚ ਫ਼ਿਲਮ ਵਿਖਾਈ ਜਾ ਰਹੀ ਹੈ ।

By  Shaminder Kaur Kaler July 9th 2026 04:12 PM

ਦਿਲਜੀਤ ਦੋਸਾਂਝ ਆਪਣੀ ਫ਼ਿਲਮ ‘ਸਤਲੁਜ’ ਨੂੰ ਲੈ ਕੇ ਇਨ੍ਹੀਂ ਦਿਨੀਂ ਚਰਚਾ ‘ਚ ਹਨ। ਉਨ੍ਹਾਂ ਦੀ ਫ਼ਿਲਮ ਦੀ ਸਕਰੀਨਿੰਗ ਹੁਣ ਦੇਸ਼ ਭਰ ਦੇ ਗੁਰਦੁਆਰਿਆਂ ‘ਚ ਕੀਤੀ ਜਾਵੇਗੀ।ਦੇਸ਼ ਦੇ ਕਈ ਸੂਬਿਆਂ ‘ਚ ਇਸ ਫ਼ਿਲਮ ਨੂੰ ਵਿਖਾਇਆ ਜਾ ਰਿਹਾ ਹੈ। ਪਿੰਡਾਂ ‘ਚ ਲੋਕ ਆਪਣੇ ਪੱਧਰ ‘ਤੇ ਇਸ ਫ਼ਿਲਮ ਨੂੰ ਦਿਖਾ ਰਹੇ ਹਨ ਤੇ ਵੱਡੇ ਵੱਡੇ ਸਕ੍ਰੀਨ ਲਗਾ ਕੇ ਗੁਰਦੁਆਰਾ ਸਾਹਿਬ ਜਾਂ ਫਿਰ ਪਿੰਡ ਦੀਆਂ ਸੱਥਾਂ ‘ਚ ਫ਼ਿਲਮ ਵਿਖਾਈ ਜਾ ਰਹੀ ਹੈ ।

ਪੰਜਾਬ, ਹਰਿਆਣਾ,ਰਾਜਸਥਾਨ ਤੇ ਦਿੱਲੀ ਤੇ ਜੰਮੂ ਕਸ਼ਮੀਰ ‘ਚ ਵੀ ਵਿਸ਼ੇਸ਼ ਪ੍ਰਬੰਧ ਕਰਕੇ ਲੋਕਾਂ ਤੱਕ ਫ਼ਿਲਮ ਨੂੰ ਪਹੁੰਚਾਇਆ ਜਾ ਰਿਹਾ ਹੈ।ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਗਿਆ ਸੀ, ਪਰ ਦੋ ਦਿਨ ਬਾਅਦ ਹੀ ਜ਼ੀਫਾਈਵ ਤੋਂ ਇਸ ਫ਼ਿਲਮ ਨੂੰ ਹਟਾ ਦਿੱਤਾ ਗਿਆ ਸੀ।ਜਿਸ ਦੇ ਬਾਰੇ ਦਿਲਜੀਤ ਦੋਸਾਂਝ ਨੇ ਫੈਨਸ ਨੂੰ ਪਹਿਲਾਂ ਤੋਂ ਹੀ ਸੁਚੇਤ ਕਰ ਦਿੱਤਾ ਸੀ ਕਿ ਜਲਦ ਤੋਂ ਜਲਦ ਇਸ ਫ਼ਿਲਮ ਨੂੰ ਵੇਖ ਲਓ ਅਤੇ ਡਾਊਨਲੋਡ ਕਰ ਲਓ। 

ਜਸਵੰਤ ਸਿੰਘ ਖਾਲੜਾ ‘ਤੇ ਬਣੀ ਫ਼ਿਲਮ 

‘ਸਤਲੁਜ’ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ‘ਤੇ ਬਣੀ ਹੈ।ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ।ਇਸ ਤੋਂ ਇਲਾਵਾ ਫ਼ਿਲਮ ‘ਚ ਜਗਜੀਤ ਸੰਧੂ ਤੇ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਵੀ ਨਜ਼ਰ ਆਏ ਹਨ।

ਇਸ ਫ਼ਿਲਮ ‘ਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ। ਕਈ ਸਿਆਸੀ ਆਗੂ ਵੀ ਇਸ ਫ਼ਿਲਮ ਨੂੰ ਹਟਾਉਣ ‘ਤੇ ਨਰਾਜ਼ਗੀ ਜਤਾ ਰਹੇ ਹਨ। ਪਰ ਹੁਣ ਪੰਜਾਬ ਦੇ ਨਾਲ ਨਾਲ ਹੋਰਨਾਂ ਰਾਜਾਂ ‘ਚ ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਵਾਇਰਲ ਖ਼ਬਰਾਂ ਮੁਤਾਬਕ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸ ਜੁਲਾਈ ਨੂੰ ਸ਼ਾਮ ਨੂੰ ਸੱਤ ਵਜੇ ਇਹ ਫ਼ਿਲਮ ਵਿਖਾਈ ਜਾ ਰਹੀ ਹੈ। 

© Copyright Galactic Television & Communications Pvt. Ltd. 2026. All rights reserved.