ਗਿੱਪੀ ਗਰੇਵਾਲ ਤੋਂ ਰਿਕਸ਼ੇ ਵਾਲੇ ਨੇ ਵਸੂਲੇ ਇੱਕ ਲੱਖ ਰੁਪਏ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ

ਗਿੱਪੀ ਗਰੇਵਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਵਿਦੇਸ਼ ‘ਚ ਨਜ਼ਰ ਆ ਰਹੇ ਹਨ।ਅਦਾਕਾਰ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਉਹ ਵਿਦੇਸ਼ ‘ਚ ਹਨ ਅਤੇ ਇਸ ਰਿਕਸ਼ੇ ‘ਚ ਬੈਠ ਕੇ ਉਹ ਨਿਊਯਾਰਕ ‘ਚ ਹਨ ਅਤੇ ਇਸ ਰਿਕਸ਼ੇ ‘ਚ ਬੈਠਣ ਦਾ ਉਨ੍ਹਾਂ ਤੋਂ ਇੱਕ ਹਜ਼ਾਰ ਡਾਲਰ ਵਸੂਲਿਆ ਗਿਆ ਹੈ।

By  Shaminder Kaur Kaler October 30th 2026 12:00 PM

ਗਿੱਪੀ ਗਰੇਵਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਵਿਦੇਸ਼ ‘ਚ ਨਜ਼ਰ ਆ ਰਹੇ ਹਨ।ਅਦਾਕਾਰ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਉਹ ਵਿਦੇਸ਼ ‘ਚ ਹਨ ਅਤੇ ਇਸ ਰਿਕਸ਼ੇ ‘ਚ ਬੈਠ ਕੇ ਉਹ ਨਿਊਯਾਰਕ ‘ਚ ਹਨ ਅਤੇ ਇਸ ਰਿਕਸ਼ੇ ‘ਚ ਬੈਠਣ ਦਾ ਉਨ੍ਹਾਂ ਤੋਂ ਇੱਕ ਹਜ਼ਾਰ ਡਾਲਰ ਵਸੂਲਿਆ ਗਿਆ ਹੈ।


ਪਰ ਇਸ ਰਿਕਸ਼ੇ ‘ਚ ਚੜਨ ਤੋਂ ਪਹਿਲਾਂ ਉਨ੍ਹਾਂ ਨੇ ਬੋਰਡ ਨਹੀਂ ਸੀ ਵੇਖਿਆ । ਜਿਸ ਕਾਰਨ ਉਨ੍ਹਾਂ ਨੂੰ ਇੱਕ ਲੱਖ ਰੁਪਏ ਦੇਣੇ ਪਏ । ਇੱਕ ਹਜ਼ਾਰ ਡਾਲਰ ਇੰਡੀਆ ਦੀ ਕਰੰਸੀ ‘ਚ ਇੱਕ ਲੱਖ ਰੁਪਏ ਬਣਦੇ ਹਨ। ਨਿਊਯਾਰਕ ‘ਚ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਰਿਕਸ਼ਿਆਂ ਦਾ ਕੀ ਹਾਲ ਹੈ।


ਗਿੱਪੀ ਗਰੇਵਾਲ ਨੇ ਕਿਹਾ ਕਿ ਇੰਡੀਆ ‘ਚ ਆਪਾਂ ਚੁਆਨੀ-ਚੁਆਨੀ ਪਿੱਛੇ ਰਿਕਸ਼ੇ ਵਾਲਿਆਂ ਦੇ ਨਾਲ ਲੜਦੇ ਹਾਂ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਤੇ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਜਲਦ ਹੀ ਉਹ ਆਪਣੇ ਨਵੇਂ ਪੋ੍ਰੋਜੈਕਟਸ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । 

© Copyright Galactic Television & Communications Pvt. Ltd. 2026. All rights reserved.