ਆਈ ਫੋਨ 18 ਦੇ ਲਾਂਚ ਈਵੈਂਟ ‘ਚ ਮਹਿਮਾਨ ਦੇ ਤੌਰ ‘ਤੇ ਪਹੁੰਚੇ ਏਪੀ ਢਿੱਲੋਂ ਤੇ ਤ੍ਰਿਪਤੀ ਡਿਮਰੀ, ਸੀਈਓ ਨੇ ਵਿਖਾਏ ਨਵੇਂ ਮਾਡਲ

ਏ.ਪੀ. ਢਿੱਲੋਂ ਤੇ ਤ੍ਰਿਪਤੀ ਡਿਮਰੀ ਦੀਆ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਇਹ ਦੋਵੇਂ ਕਲਾਕਾਰ ਕੈਲੀਫੋਰਨੀਆ ਸਥਿਤ ਐਪਲ ਦੇ ਆਈ ਫੋਨ ਅਠਾਰਾਂ ਦੇ ਲਾਂਚ ਈਵੈਂਟ ‘ਚ ਸ਼ਿਰਕਤ ਕਰਦੇ ਹੋਏ ਨਜ਼ਰ ਆਏ ।ਇਸ ਮੌਕੇ ‘ਚ ਉੱਥੇ ਮੌਜੂਦ ਲੋਕ ਇਨ੍ਹਾਂ ਸੈਲੀਬ੍ਰੇਟੀਜ਼ ਦੀ ਇੱਕ ਝਲਕ ਪਾਉਣ ਦੇ ਲਈ ਉਤਾਵਲੇ ਨਜ਼ਰ ਆਏ ।

By  Shaminder Kaur Kaler September 10th 2026 10:25 AM -- Updated: September 10th 2026 12:50 PM

ਏ.ਪੀ. ਢਿੱਲੋਂ ਤੇ ਤ੍ਰਿਪਤੀ ਡਿਮਰੀ ਦੀਆ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਇਹ ਦੋਵੇਂ ਕਲਾਕਾਰ ਕੈਲੀਫੋਰਨੀਆ ਸਥਿਤ ਐਪਲ ਦੇ ਆਈ ਫੋਨ ਅਠਾਰਾਂ ਦੇ ਲਾਂਚ ਈਵੈਂਟ ‘ਚ ਸ਼ਿਰਕਤ ਕਰਦੇ ਹੋਏ ਨਜ਼ਰ ਆਏ ।ਇਸ ਮੌਕੇ ‘ਚ ਉੱਥੇ ਮੌਜੂਦ ਲੋਕ ਇਨ੍ਹਾਂ ਸੈਲੀਬ੍ਰੇਟੀਜ਼ ਦੀ ਇੱਕ ਝਲਕ ਪਾਉਣ ਦੇ ਲਈ ਉਤਾਵਲੇ ਨਜ਼ਰ ਆਏ ।ਇਸ ਦੌਰਾਨ ਐਪਲ ਦੇ ਸੀਈਓ ਜੌਨ ਟਰਨਸ ਨੇ ਉਨ੍ਹਾਂ ਨੂੰ ਆਈ ਫੋਨ ਅਠਾਰਾਂ ਪ੍ਰੋ ਮਾਡਲ ਵਿਖਾਏ।


ਏ.ਪੀ. ਢਿੱਲੋਂ ਦਾ ਵਰਕ ਫ੍ਰੰਟ 

ਏ.ਪੀ. ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

ਉਹ ਵਿਦੇਸ਼ ‘ਚ ਆਪਣੇ ਲਾਈਵ ਸ਼ੋਅ ਦੇ ਦੌਰਾਨ ਵੀ ਸਰੋਤਿਆਂ ਨੂੰ ਕੀਲਦੇ ਹੋਏ ਨਜ਼ਰ ਆਉਂਦੇ ਹਨ।


ਏਪੀ ਢਿੱਲੋਂ ਗੀਤ ‘ਬ੍ਰਾਊਨ ਮੁੰਡੇ’ ਦੇ ਨਾਲ ਚਰਚਾ ‘ਚ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ।


ਜਦੋਂਕਿ ਤ੍ਰਿਪਤੀ ਡਿਮਰੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਉਸ ਨੇ ਹੁਣ ਤੱਕ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।


© Copyright Galactic Television & Communications Pvt. Ltd. 2026. All rights reserved.