ਜੈਸਮੀਨ ਸੈਂਡਲਾਸ ਨੇ ਲਾਈਵ ਸ਼ੋਅ ਦੇ ਦੌਰਾਨ ਆਪਣੇ ਚੌਧਰੀ ਸਾਬ ਦੇ ਨਾਲ ਸਭ ਨੂੰ ਮਿਲਵਾਇਆ

ਜੈਸਮੀਨ ਸੈਂਡਲਾਸ ਨੇ ਲਾਈਵ ਸ਼ੋਅ ਦੇ ਦੌਰਾਨ ਆਪਣੇ ਚੌਧਰੀ ਸਾਬ ਦੇ ਨਾਲ ਸਭ ਨੂੰ ਮਿਲਵਾਇਆ ਹੈ। ਜੀ ਹਾਂ ਗਾਇਕਾ ਨੇ ਆਪਣੇ ਮੰਗੇਤਰ ਦੇ ਨਾਲ ਸਭ ਨੂੰ ਮਿਲਵਾਉਂਦੇ ਹੋਏ ਉਸ ਦਾ ਨਾਮ ਰਿਵੀਲ ਕੀਤਾ ਹੈ। ਜੈਸਮੀਨ ਸੈਂਡਲਾਸ ਇਸ ਵੀਡੀਓ ‘ਚ ਕਹਿ ਰਹੀ ਹੈ ਕਿ ‘ਇਹ ਮੇਰਾ ਆਦਮੀ ਹੈ’। ਜਿਸ ਤੋਂ ਬਾਅਦ ਉਹ ਖੁਸ਼ੀ ਝੂਮਦੀ ਹੋਈ ਆਪਣੇ ਮੰਗੇਤਰ ਦੇ ਗਲੇ ਲੱਗ ਜਾਂਦੀ ਹੈ ਅਤੇ ਉਹ ਉਸ ਨੂੰ ਆਪਣੀਆਂ ਬਾਹਾਂ ‘ਚ ਲੈ ਕੇ ਘੁਮਾਉਂਦਾ ਹੋਇਆ ਨਜ਼ਰ ਆਉਂਦਾ ਹੈ।

By  Shaminder Kaur Kaler July 13th 2026 11:23 AM

ਜੈਸਮੀਨ ਸੈਂਡਲਾਸ ਨੇ ਲਾਈਵ ਸ਼ੋਅ ਦੇ ਦੌਰਾਨ ਆਪਣੇ ਚੌਧਰੀ ਸਾਬ ਦੇ ਨਾਲ ਸਭ ਨੂੰ ਮਿਲਵਾਇਆ ਹੈ। ਜੀ ਹਾਂ ਗਾਇਕਾ ਨੇ ਆਪਣੇ ਮੰਗੇਤਰ ਦੇ ਨਾਲ ਸਭ ਨੂੰ ਮਿਲਵਾਉਂਦੇ ਹੋਏ ਉਸ ਦਾ ਨਾਮ ਰਿਵੀਲ ਕੀਤਾ ਹੈ। ਜੈਸਮੀਨ ਸੈਂਡਲਾਸ ਇਸ ਵੀਡੀਓ ‘ਚ ਕਹਿ ਰਹੀ ਹੈ ਕਿ ‘ਇਹ ਮੇਰਾ ਆਦਮੀ ਹੈ’। ਜਿਸ ਤੋਂ ਬਾਅਦ ਉਹ ਖੁਸ਼ੀ ਝੂਮਦੀ ਹੋਈ ਆਪਣੇ ਮੰਗੇਤਰ ਦੇ ਗਲੇ ਲੱਗ ਜਾਂਦੀ ਹੈ ਅਤੇ ਉਹ ਉਸ ਨੂੰ ਆਪਣੀਆਂ ਬਾਹਾਂ ‘ਚ ਲੈ ਕੇ ਘੁਮਾਉਂਦਾ ਹੋਇਆ ਨਜ਼ਰ ਆਉਂਦਾ ਹੈ। ਸੋਸ਼ਲ ਮੀਡੀਆ ਤੇ ਗਾਇਕਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ 

ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਅੱਜ ਜੈਸਮੀਨ ਇੱਕ ਗੀਤ ਦੇ ਲੱਖਾਂ ਰੁਪਏ ਲੈਂਦੀ ਹੈ।


ਕੁਝ ਸਮਾਂ ਪਹਿਲਾਂ ਫ਼ਿਲਮ ‘ਧਰੁੰਧਰ’ ‘ਚ ਉਨ੍ਹਾਂ ਦਾ ਗੀਤ ‘ਜਾਈਏ ਸੱਜਣਾ’ ਰਿਲੀਜ਼ ਹੋਇਆ ਸੀ ।ਇਸ ਗੀਤ ਨੂੰ ਲੈ ਕੇ ਮੀਡੀਆ ‘ਚ ਇਹ ਖ਼ਬਰਾਂ ਵੀ ਸਾਹਮਣੇ ਆਈਆਂ ਸਨ ਕਿ ਇਸ ਗੀਤ ਦੇ ਲਈ ਉਨ੍ਹਾਂ ਨੇ ਮੋਟੀ ਫੀਸ ਲਈ ਹੈ। ਪਰ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਨੂੰ ਬਹੁਤ ਘੱਟ ਲੋਕ ਜਾਣਦੇ ਹਨ । ਕੈਲੀਫੋਰਨੀਆ ‘ਚ ਰਹਿੰਦੇ ਹੋਏ ਗਾਇਕਾ ਖੁਦ ਸੜਕਾਂ ‘ਤੇ ਆਪਣੀਆਂ ਸੀਡੀਜ਼ ਵੇਚਦੀ ਹੁੰਦੀ ਸੀ।ਗਾਇਕੀ ਦੇ ਖੇਤਰ ‘ਚ ਵੱਡਾ ਮੁਕਾਮ ਹਾਸਲ ਕਰਨ ਦੇ ਲਈ ਉਸ ਨੇ ਲੰਮਾ ਸੰਘਰਸ਼ ਕੀਤਾ ਹੈ।


ਗੈਰੀ ਸੰਧੂ ਨਾਲ ਜੁੜਿਆ ਨਾਮ 

ਇਸ ਤੋਂ ਪਹਿਲਾਂ ਜੈਸਮੀਨ ਦੀ ਗੈਰੀ ਸੰਧੂ ਦੇ ਨਾਲ ਗਹਿਰੀ ਦੋਸਤੀ ਸੀ, ਪਰ ਕੁਝ ਕਾਰਨਾਂ ਕਰਕੇ ਦੋਵਾਂ ਦੀ ਦੋਸਤੀ ਟੁੱਟ ਗਈ ਤੇ ਦੋਵੇਂ ਹਮੇਸ਼ਾ ਲਈ ਇੱਕ ਦੂਜੇ ਤੋਂ ਵੱਖ ਹੋ ਗਏ ਸਨ।


© Copyright Galactic Television & Communications Pvt. Ltd. 2026. All rights reserved.