ਅਦਾਕਾਰਾ ਕਾਜਲ ਰਾਘਵਾਨੀ ਨੂੰ ਭੀੜ ਨੇ ਘੇਰਿਆ, ਕਾਰ ‘ਤੇ ਕੀਤਾ ਪਥਰਾਅ, ਲੋਕਾਂ ਨੂੰ ਵੇਖ ਘਬਰਾਈ ਅਦਾਕਾਰਾ
ਸੋਸ਼ਲ ਮੀਡੀਆ ਤੇ ਭੋਜਪੁਰੀ ਅਦਾਕਾਰਾ ਕਾਜਲ ਰਾਘਵਾਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਅਦਾਕਾਰਾ ਕਾਰ ‘ਚ ਮੌਜੂਦ ਹੈ। ਜਿਸ ਦੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ‘ਚ ਲੋਕਾਂ ਦਾ ਇੱਕਠ ਹੈ।ਅਦਾਕਾਰਾ ਬਿਹਾਰ ਸ਼ਰੀਫ ‘ਚ ਇੱਕ ਗਹਿਣਿਆਂ ਦੇ ਸ਼ੋਅ ਰੂਮ ਦੇ ਉਦਘਾਟਨ ਸਮਾਰੋਹ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਸੀ।
ਸੋਸ਼ਲ ਮੀਡੀਆ ਤੇ ਭੋਜਪੁਰੀ ਅਦਾਕਾਰਾ ਕਾਜਲ ਰਾਘਵਾਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਅਦਾਕਾਰਾ ਕਾਰ ‘ਚ ਮੌਜੂਦ ਹੈ। ਜਿਸ ਦੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ‘ਚ ਲੋਕਾਂ ਦਾ ਇੱਕਠ ਹੈ।ਅਦਾਕਾਰਾ ਬਿਹਾਰ ਸ਼ਰੀਫ ‘ਚ ਇੱਕ ਗਹਿਣਿਆਂ ਦੇ ਸ਼ੋਅ ਰੂਮ ਦੇ ਉਦਘਾਟਨ ਸਮਾਰੋਹ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਸੀ। ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਲੋਕ ਇੱਕਠੇ ਹੋ ਗਏ ।
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦਾ ਵੱਡਾ ਇੱਕਠ ਉਸ ਦੀ ਕਾਰ ਦਾ ਪਿੱਛਾ ਕਰ ਰਿਹਾ ਸੀ । ਜਿਸ ਨੂੰ ਵੇਖ ਕੇ ਅਦਾਕਾਰਾ ਦੇ ਫੈਨਸ ਵੀ ਘਬਰਾ ਗਏ ।ਹਾਲਾਂਕਿ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਬਿਲਕੁਲ ਠੀਕ ਹੈ।
ਕਾਰ ਦੇ ਸ਼ੀਸ਼ੇ ਤੋੜੇ
ਕਾਜਲ ਰਾਘਵਾਨੀ ਦਾ ਕਹਿਣਾ ਹੈ ਕਿ ਭੀੜ ਨੇ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ । ਜਿਸ ਕਾਰਨ ਸਥਿਤੀ ਹੋਰ ਜ਼ਿਆਦਾ ਵਿਗੜ ਗਈ। ਵੀਡੀਓ ‘ਚ ਵਿਖਾਇਆ ਗਿਆ ਹੈ ਕਿ ਅਦਾਕਾਰਾ ਭੀੜ ਚੋਂ ਲੰਘਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਭੀੜ ਉਸ ਦਾ ਪਿੱਛਾ ਕਰ ਰਹੀ ਹੈ।