ਸ਼ਹਿਨਾਜ਼ ਗਿੱਲ ਆਪਣੇ ਨਾਲ-ਨਾਲ ਭਰਾ ਦੇ ਕਰੀਅਰ ਦਾ ਵੀ ਰੱਖਦੀ ਹੈ ਪੂਰਾ ਖਿਆਲ, ਕਿਹਾ ‘ਮੇਰਾ ਭਰਾ ਵੀ ਸਟਾਰ ਹੇੈ, ਪਰ ਤੁਸੀ….’

ਪੰਜਾਬੀ ਇੰਡਸਟਰੀ ਤੋਂ ਬਤੌਰ ਮਾਡਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਸ਼ਹਿਨਾਜ਼ ਗਿੱਲ ਬਾਲੀਵੁੱਡ ਇੰਡਸਟਰੀ ‘ਚ ਵੀ ਛਾਈ ਹੋਈ ਹੈ । ਹੁਣ ਤੱਕ ਉਹ ਕਈ ਬਾਲੀਵੁੱਡ ਪ੍ਰੋਜੈਕਟਸ ‘ਚ ਕੰਮ ਕਰ ਚੁੱਕੀ ਹੈ।ਸ਼ਹਿਨਾਜ਼ ਗਿੱਲ ਆਪਣੇ ਨਾਲ-ਨਾਲ ਭਰਾ ਦੇ ਕਰੀਅਰ ਦਾ ਵੀ ਪੂਰਾ ਖਿਆਲ ਰੱਖਦੀ ਹੈ।ਹੁਣ ਉਸ ਦਾ ਆਪਣੇ ਭਰਾ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

By  Shaminder Kaur Kaler July 10th 2026 10:24 AM

ਸ਼ਹਿਨਾਜ਼ ਗਿੱਲ ਨੇ ਅਦਾਕਾਰੀ ਦੇ ਖੇਤਰ ‘ਚ ਕਾਫੀ ਨਾਮ ਕਮਾਇਆ ਹੈ। ਪੰਜਾਬੀ ਇੰਡਸਟਰੀ ਤੋਂ ਬਤੌਰ ਮਾਡਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਸ਼ਹਿਨਾਜ਼ ਗਿੱਲ ਬਾਲੀਵੁੱਡ ਇੰਡਸਟਰੀ ‘ਚ ਵੀ ਛਾਈ ਹੋਈ ਹੈ । ਹੁਣ ਤੱਕ ਉਹ ਕਈ ਬਾਲੀਵੁੱਡ ਪ੍ਰੋਜੈਕਟਸ ‘ਚ ਕੰਮ ਕਰ ਚੁੱਕੀ ਹੈ।ਸ਼ਹਿਨਾਜ਼ ਗਿੱਲ ਆਪਣੇ ਨਾਲ-ਨਾਲ ਭਰਾ ਦੇ ਕਰੀਅਰ ਦਾ ਵੀ ਪੂਰਾ ਖਿਆਲ ਰੱਖਦੀ ਹੈ।ਹੁਣ ਉਸ ਦਾ ਆਪਣੇ ਭਰਾ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।


ਜਿਸ ‘ਚ ਉਹ ਕਹਿ ਰਹੀ ਹੈ ਕਿ ‘ਭਰਾ ਮੇਰਾ ਸਟਾਰ ਹੈ। ਪਰ ਤੁਸੀਂ ਇਸਦੇ ਵੀਡੀਓ ਤਾਂ ਪਾਉਂਦੇ ਹੀ ਨਹੀਂ ਹੋ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸ਼ਹਿਨਾਜ਼ ਗਿੱਲ ਦਾ ਭਰਾ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਿਹਾ ਹੈ। 


ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ 

ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਉਹ ਚਰਚਾ ‘ਚ ਉਸ ਵੇਲੇ ਆਈ ਸੀ, ਜਦੋਂ ਉਸ ਨੂੰ ਬਿੱਗ ਬੌਸ ‘ਚ ਜਾਣ ਦਾ ਮੌਕਾ ਮਿਲਿਆ ਸੀ ।ਬਿੱਗ ਬੌਸ ‘ਚ ਸਿਧਾਰਥ ਸ਼ੁਕਲਾ ਤੇ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਸਿਧਨਾਜ਼ ਦੇ ਨਾਂਅ ਨਾਲ ਇਹ ਜੋੜੀ ਮਸ਼ਹੂਰ ਹੋਈ ਸੀ।ਸ਼ੋਅ ‘ਚ  ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਤੋਂ ਬਾਅਦ ਦੋਵਾਂ ਦੇ ਵਿਆਹ ਦੇ ਕਿਆਸ ਵੀ ਲਗਾਏ ਜਾ ਰਹੇ ਸਨ, ਪਰ ਸਿਧਾਰਥ ਸ਼ੁਕਲਾ ਦੀ ਬੇਵਕਤੀ ਮੌਤ ਨੇ ਸ਼ਹਿਨਾਜ਼ ਗਿੱਲ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ ।   


© Copyright Galactic Television & Communications Pvt. Ltd. 2026. All rights reserved.