ਸ਼ਹਿਨਾਜ਼ ਗਿੱਲ ਦਾ ਭਰਾ ਸ਼ਹਿਬਾਜ਼ ਮਸਤੀ ਕਰਦਾ ਹੋਇਆ ਆਇਆ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਸ਼ਹਿਨਾਜ਼ ਗਿੱਲ ਦਾ ਭਰਾ ਸ਼ਹਿਬਾਜ਼ ਬਦੇਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਕਾਰ ਨੂੰ ਧੋਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਵੀਡੀਓ ਨੂੰ ਉਸ ਨੇ ‘ਤੇਰੇ ਨਾਮ’ ਗੀਤ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਤੇ ਸ਼ਹਿਨਾਜ਼ ਤੇ ਸ਼ਹਿਬਾਜ਼ ਦੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

By  Shaminder Kaur Kaler August 18th 2026 11:22 AM

ਸ਼ਹਿਨਾਜ਼ ਗਿੱਲ ਦਾ ਭਰਾ ਸ਼ਹਿਬਾਜ਼ ਬਦੇਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਕਾਰ ਨੂੰ ਧੋਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਵੀਡੀਓ ਨੂੰ ਉਸ ਨੇ ‘ਤੇਰੇ ਨਾਮ’ ਗੀਤ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਤੇ ਸ਼ਹਿਨਾਜ਼ ਤੇ ਸ਼ਹਿਬਾਜ਼ ਦੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਸ਼ਹਿਬਾਜ਼ ਗਿੱਲ ਅਕਸਰ ਆਪਣੀ ਭੈਣ ਸ਼ਹਿਨਾਜ਼ ਦੇ ਨਾਲ ਨਜ਼ਰ ਆਉਂਦਾ ਹੈ ਅਤੇ ਉਸ ਦੀਆਂ ਵੀਡੀਓ ਵੀ ਅਕਸਰ ਵਾਇਰਲ ਹੁੰਦੀਆਂ ਹਨ।


ਬੀਤੇ ਦਿਨੀਂ ਵੀ ਸ਼ਹਿਬਾਜ਼ ਆਪਣੀ ਭੈਣ ਸ਼ਹਿਨਾਜ਼ ਦੇ ਨਾਲ ਨਜ਼ਰ ਆਇਆ ਸੀ ਤਾਂ ਸ਼ਹਿਨਾਜ਼ ਗਿੱਲ ਨੇ ਕਿਹਾ ਸੀ ਕਿ ਉਸ ਦਾ ਭਰਾ ਵੀ ਸਟਾਰ ਹੈ, ਉਸ ਦੀਆਂ ਤਸਵੀਰਾਂ ਵੀ ਲਿਆ ਕਰੋ । 


ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ 

ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਪੰਜਾਬੀ ਇੰਡਸਟਰੀ ‘ਚ ਉਹਨਾਂ ਨੇ ਆਪਣੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ਅਤੇ ਇਸ ਤੋਂ ਬਾਅਦ ਅਦਾਕਾਰਾ ਨੇ ਬਿੱਗ ਬੌਸ ‘ਚ ਭਾਗ ਲਿਆ। ਇਸ ਸ਼ੋਅ ਤੋਂ ਹੀ ਸ਼ਹਿਨਾਜ਼ ਗਿੱਲ ਨੂੰ ਨਵੀਂ ਪਛਾਣ ਮਿਲੀ ਅਤੇ ਉਸ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਅਤੇ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਉਸ ਨੂੰ ਕੰਮ ਕਰਨ ਦਾ ਮੌਕਾ ਮਿਲਿਆ। 

© Copyright Galactic Television & Communications Pvt. Ltd. 2026. All rights reserved.