logo
logo

ਅਦਾਕਾਰਾ ਅਨੰਨਿਆ ਰਾਜ ਦਾ ਦਿਹਾਂਤ, ਪਰਿਵਾਰ ਨੇ ਇੱਕ ਮਹੀਨੇ ਬਾਅਦ ਸਾਂਝੀ ਕੀਤੀ ਦੁਖਦ ਖ਼ਬਰ

ਮਨੋਰੰਜਨ ਜਗਤ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਅਨੰਨਿਆ ਰਾਜ ਦਾ 27 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਪਰਿਵਾਰ ਵੱਲੋਂ ਇਸ ਖ਼ਬਰ ਦੀ ਜਾਣਕਾਰੀ ਕਰੀਬ ਇੱਕ ਮਹੀਨੇ ਬਾਅਦ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਰਿਪੋਰਟਾਂ ਮੁਤਾਬਕ ਅਨੰਨਿਆ ਰਾਜ ਨੇ 15 ਜੁਲਾਈ 2026 ਨੂੰ ਆਖਰੀ ਸਾਹ ਲਿਆ ਸੀ। ਪਰਿਵਾਰ ਨੇ ਦੱਸਿਆ ਕਿ ਅਦਾਕਾਰਾ ਦੀ ਮੌਤ ਨੀਂਦ ਦੌਰਾਨ ਹੋਈ। ਇਹ ਵੀ ਸਾਹਮਣੇ ਆਇਆ ਹੈ ਕਿ ਉਹ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਸਿਹਤ ਸਬੰਧੀ ਪਰੇਸ਼ਾਨੀਆਂ ਨਾਲ ਜੂਝ ਰਹੀ ਸੀ।

ਅਨੰਨਿਆ ਰਾਜ ਨੇ ਹਿੰਦੀ ਫਿਲਮਾਂ ਦੇ ਨਾਲ-ਨਾਲ ਖੇਤਰੀ ਸਿਨੇਮਾ ਵਿੱਚ ਵੀ ਕੰਮ ਕੀਤਾ ਸੀ। ਉਹ ‘7 Hours to Go’, ‘The Final Exit’ ਅਤੇ ‘Ghost’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਤੇਲਗੂ ਫਿਲਮ ‘Thaggede Le’ ਵਿੱਚ ਵੀ ਕੰਮ ਕੀਤਾ।

ਅਦਾਕਾਰਾ ਦੇ ਅਚਾਨਕ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਸੋਸ਼ਲ ਮੀਡੀਆ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। All Indian Cine Workers Association ਵੱਲੋਂ ਵੀ ਅਨੰਨਿਆ ਰਾਜ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।ਅਨੰਨਿਆ ਰਾਜ ਦੇ ਪਰਿਵਾਰ ਨੇ ਇਸ ਮੁਸ਼ਕਲ ਸਮੇਂ ਦੌਰਾਨ ਨਿੱਜਤਾ ਦੀ ਅਪੀਲ ਕੀਤੀ ਹੈ। ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਇੱਕ ਉਭਰਦੇ ਕਰੀਅਰ ਦਾ ਦੁਖਦ ਅੰਤ ਹੋ ਗਿਆ ਹੈ।

- GTC Pollywood

Top Stories