logo
logo

ਸੰਨੀ ਦਿਓਲ ਨੇ ਆਪਣੇ ਜਨਮ ਦਿਨ ‘ਤੇ ‘ਸੂਰਿਆ’ ਦਾ ਟੀਜ਼ਰ ਕੀਤਾ ਜਾਰੀ, ਵੀਡੀਓ ਹੋ ਰਿਹਾ ਵਾਇਰਲ

ਸੰਨੀ ਦਿਓਲ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਸੰਨੀ ਦਿਓਲ ਨੇ ਆਪਣੇ ਜਨਮ ਦਿਨ ‘ਤੇ ਆਪਣੀ ਫ਼ਿਲਮ ‘ਸੂਰਿਆ’ ਦਾ ਟੀਜ਼ਰ ਜਾਰੀ ਕੀਤਾ ਹੈ । ਟੀਜ਼ਰ ‘ਚ ਹਰ ਵਾਰ ਦੀ ਤਰ੍ਹਾਂ ਸੰਨੀ ਦਿਓਲ ਦਾ ਦਮਦਾਰ ਅੰਦਾਜ਼ ਦਿਖਾਈ ਦੇ ਰਿਹਾ ਹੈ। ਇੱਕ ਮਿੰਟ ਕੁਝ ਕੁ ਸਕਿੰਟ ਦੇ ਇਸ ਟੀਜ਼ਰ ਦੀ ਸ਼ੁਰੂਆਤ ‘ਚ ਸੰਨੀ ਦਿਓਲ ਕਹਿੰਦੇ ਹਨ ਕਿ ਇਨਸਾਨ ਡਾਕਟਰ ਨੂੰ ਭਗਵਾਨ ਮੰਨਦਾ ਹੈ ।

ਉਸ ਦੇ ਹੱਥਾਂ ‘ਚ ਆਪਣੀ ਜ਼ਿੰਦਗੀ ਸੌਂਪ ਦਿੰਦਾ ਹੈ । ਪਰ ਉਹ ਡਾਕਟਰ ਜੇ ਵਿਸ਼ਵਾਸਘਾਤ ਕਰੇ ਤਾਂ ਉਹ ਵਿਚਾਰਾ ਕੀ ਕਰੇਗਾ।ਮਾਮੂਲੀ ਜਿਹੀ ਬੀਮਾਰੀ ਲੈ ਕੇ ਉਨ੍ਹਾਂ ਦੇ ਕੋਲ ਜਾਂਦਾ ਹੈ ਤੇ ਉਹ ਪੰਜ ਲੱਖ ਦਾ ਬਿੱਲ ਬਣਾਉਂਦੇ ਹਨ । ਇਸ ਤੋਂ ਇਲਾਵਾ ਡਾਇਲੌਗ ‘ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੰਨੀ ਦਿਓਲ ਕਹਿੰਦੇ ਹਨ ।ਫ਼ਿਲਮ ਦੇ ਟੀਜ਼ਰ ਨੂੰ ਵੇਖ ਕੇ ਲੱਗਦਾ ਹੈ ਕਿ ਸੰਨੀ ਦਿਓਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਫ਼ਿਲਮ ‘ਚ ਦਮਦਾਰ ਕਿਰਦਾਰ ਨਿਭਾਉਣ ਜਾ ਰਹੇ ਹਨ। ਫ਼ਿਲਮ ‘ਚ ਡਾਕਟਰਾਂ ਵੱਲੋਂ ਇਲਾਜ ਦੇ ਨਾਂਅ ‘ਤੇ ਹੁੰਦੀ ਲੁੱਟ ਖਸੁੱਟ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਸੰਨੀ ਦਿਓਲ ਦਾ ਵਰਕ ਫ੍ਰੰਟ 

ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਬਟਵਾਰਾ’ ਰਿਲੀਜ਼ ਹੋਈ ਸੀ। ਜਿਸ ‘ਚ ੪੭ ਦੀ ਵੰਡ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

- GTC Pollywood

Top Stories