ਅਮਰ ਸੈਂਹਬੀ ਮੁਹਾਲੀ ਸਥਿਤ ਰਾਜਵੀਰ ਜਵੰਦ ਦੇ ‘ਦਾ ਨੋਕ ਅਟਾਇਰ’ ‘ਤੇ ਪਹੁੰਚੇ । ਇਸ ਮੌਕੇ ‘ਤੇ ਉਨ੍ਹਾਂ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਵੱਲੋਂ ਬਣਾਏ ਗਏ ਇਸ ਸਟੋਰ ‘ਚ ਵਿਜ਼ਿਟ ਕਰਨ ਦੀ ਫੈਨਸ ਨੂੰ ਅਪੀਲ ਕੀਤੀ । ਇਸ ਦੇ ਨਾਲ ਹੀ ਗਾਇਕ ਨੇ ਫੈਨਸ ਨੂੰ ਰਾਜਵੀਰ ਜਵੰਦਾ ਦੇ ਵੱਲੋਂ ਪਹਿਨੀਆਂ ਜਾਣ ਵਾਲੀਆਂ ਜੁੱਤੀਆਂ ਵੀ ਵਿਖਾਈਆਂ।
Add GTC Pollywood on Google
ਅਮਰ ਸੈਂਹਬੀ ਮੁਹਾਲੀ ਸਥਿਤ ਰਾਜਵੀਰ ਜਵੰਦ ਦੇ ‘ਦਾ ਨੋਕ ਅਟਾਇਰ’ ‘ਤੇ ਪਹੁੰਚੇ । ਇਸ ਮੌਕੇ ‘ਤੇ ਉਨ੍ਹਾਂ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਵੱਲੋਂ ਬਣਾਏ ਗਏ ਇਸ ਸਟੋਰ ‘ਚ ਵਿਜ਼ਿਟ ਕਰਨ ਦੀ ਫੈਨਸ ਨੂੰ ਅਪੀਲ ਕੀਤੀ । ਇਸ ਦੇ ਨਾਲ ਹੀ ਗਾਇਕ ਨੇ ਫੈਨਸ ਨੂੰ ਰਾਜਵੀਰ ਜਵੰਦਾ ਦੇ ਵੱਲੋਂ ਪਹਿਨੀਆਂ ਜਾਣ ਵਾਲੀਆਂ ਜੁੱਤੀਆਂ ਵੀ ਵਿਖਾਈਆਂ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਰਾਜਵੀਰ ਜਵੰਦਾ ਦੇ ਪਰਿਵਾਰ ਵੱਲੋਂ ਮੁਹਾਲੀ ‘ਚ ਇਹ ਸਟੋਰ ਖੋਲਿ੍ਹਆ ਗਿਆ ਹੈ। ਰਾਜਵੀਰ ਜਵੰਦਾ ਇੱਕ ਅਜਿਹੇ ਗਾਇਕ ਸਨ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਸਨ।
ਸੜਕ ਹਾਦਸੇ ‘ਚ ਹੋਏ ਸਨ ਜ਼ਖਮੀ
ਰਾਜਵੀਰ ਜਵੰਦਾ ਨਾਲ ਬੀਤੇ ਸਾਲ ਇੱਕ ਸੜਕ ਹਾਦਸਾ ਹੋਇਆ ਸੀ। ਇਸ ਹਾਦਸੇ ਦੇ ਦੌਰਾਨ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਸਨ ਅਤੇ ਮੁਹਾਲੀ ਦੇ ਇੱਕ ਨਾਮੀ ਹਸਪਤਾਲ ‘ਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ । ਪਰ ਉੱਥੇ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਗਾਇਕ ਹਿਮਾਚਲ ‘ਚ ਟ੍ਰੈਕਿੰਗ ‘ਤੇ ਗਿਆ ਸੀ ਅਤੇ ਇਸ ਦੌਰਾਨ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।ਰਾਜਵੀਰ ਜਵੰਦਾ ਨੇ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਸਰਾਹਿਆ ਗਿਆ ਸੀ ।
- GTC Pollywood