logo
logo

ਬੱਬੂ ਮਾਨ ਨੇ ਪਰਵਿੰਦਰ ਸਿੰਘ ਝੋਟਾ ਦੇ ਦਿਹਾਂਤ ਤੇ ਜਤਾਇਆ ਸੋਗ,ਆਪਣੇ ਫੈਨਸ ਨੂੰ ਕੀਤੀ ਖ਼ਾਸ ਅਪੀਲ

ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਪਰਵਿੰਦਰ ਸਿੰਘ ਝੋਟਾ ਦੀ ਮੌਤ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਪਰਵਿੰਦਰ ਸਿੰਘ ਝੋਟੇ ਦਾ ਕਤਲ ਹੋਇਆ ਹੈ। ਉਹਨਾਂ ਕਿਹਾ ਕਿ ਪ੍ਰਮਾਤਮਾ ਕਰੇ ਕਿਸੇ ਦਾ ਗੱਭਰੂ ਪੁੱਤ ਇਸ ਜਹਾਨੋਂ ਨਾ ਜਾਵੇ। ਪੰਜਾਬ ਹੱਸਦਾ ਵੱਸਦਾ ਰਹੇ।ਇਸ ਲਈ ਆਪਣੇ ਆਪਣੇ ਪਿੰਡਾਂ ਤੋਂ ਉੱਠੋ ਅਤੇ ਨਸ਼ੇ ਨੂੰ ਨੱਥ ਪਾਓ। ਨਹੀਂ ਤਾਂ ਹੌਲੀ ਹੌਲੀ ਕਬੀਲਾ ਖਤਮ ਹੁੰਦਾ ਜਾਉ। 

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਜਲਦ ਹੀ ਬੱਬੂ ਮਾਨ ਆਪਣੀ ਨਵੀਨ ਫ਼ਿਲਮ ‘ਅਸੀਂ ਬਾਗੀ ਚੰਗੇ’ ‘ਚ ਨਜ਼ਰ ਆਉਣਗੇ ।

ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਯੋਗਰਾਜ ਸਿੰਘ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਬੂ ਮਾਨ ਹਵਾਏਂ, ਸੁੱਚਾ ਸੂਰਮਾ, ਹਸ਼ਰ ਵਰਗੀਆਂ ਬਿਹਤਰੀਨ ਫ਼ਿਲਮਾਂ ਕਰ ਚੁੱਕੇ ਹਨ। 

- GTC Pollywood

Top Stories