logo
logo

ਹਰਭਜਨ ਮਾਨ ਸਵੀਡਨ ‘ਚ ਘੁੰਮਦੇ ਆਏ ਨਜ਼ਰ, ਲਿਖਿਆ “ਸਵੀਡਨ ਦੇ ਸ਼ਹਿਰ ਗੌਥਮਬਰਗ ਚ ਤੋਰਾ ਫੇਰਾ”

ਹਰਭਜਨ ਮਾਨ (Harbhajan Mann) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਉਹ ਅਕਸਰ ਆਪਣੇ ਪ੍ਰੋਜੈਕਟਸ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਗੱਲਾਂ ਸਾਂਝੀਆਂ ਕਰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਸਵੀਡਨ ਦੇ ਸ਼ਹਿਰ ਗੌਥਬਰਗ ‘ਚ ਤੋਰਾ ਫੇਰਾ’। ਹਰਭਜਨ ਮਾਨ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਹਰਭਜਨ ਮਾਨ ਦਾ ਵਰਕ ਫ੍ਰੰਟ 

ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣੇ ਲਾਈਵ ਸ਼ੋਅ ‘ਚ ਰੁੱਝੇ ਹੋਏ ਹਨ। ਉਨ੍ਹਾਂ ਦੇ ਕੁਝ ਗੀਤ ਹਾਲ ਹੀ ‘ਚ ਰਿਲੀਜ਼ ਹੋਏ ਹਨ । ਜਿਸ ‘ਚ ‘ਮੱਸਿਆ ਵਰਗਿਆਂ’ ਗੀਤ ਫੈਨਸ ਨੂੰ ਕਾਫੀ ਪਸੰਦ ਆਇਆ ਸੀ । ਇਸ ਗੀਤ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੀਤ ਗਾਏ ਹਨ ।

ਹਰਭਜਨ ਮਾਨ ਨੇ ਹਮੇਸ਼ਾ ਹੀ ਸਾਫ਼ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਫੈਨਸ ਹਰ ਉਮਰ ਵਰਗ ਦੇ ਹਨ। ਭਾਵੇਂ ਰੋਮਾਂਟਿਕ ਗੀਤ ਹੋਣ, ਕਵੀਸ਼ਰੀ ਹੋਵੇ, ਧਾਰਮਿਕ ਗੀਤ ਹੋਣ ਹਰ ਗੀਤ ਨੂੰ ਉਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਗਾ ਕੇ ਸਰੋਤਿਆਂ ਦਾ ਦਿਲ ਜਿੱਤਦੇ ਆ ਰਹੇ ਹਨ । 

ਹਰਭਜਨ ਮਾਨ ਦੀ ਧੀ ਤੇ ਪੁੱਤ ਵੀ ਸਰਗਰਮ 

ਹਰਭਜਨ ਮਾਨ ਦੀ ਧੀ ਵੀ ਡਾਇਰੈਕਸ਼ਨ ਦੇ ਖੇਤਰ ‘ਚ ਨਿੱਤਰ ਚੁੱਕੀ ਹੈ। ਉਹ ਜਲਦ ਹੀ ਆਪਣੀ ਫ਼ਿਲਮ ‘ਖੇਮੋਂ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗੀ। ਇਸ ਦੇ ਨਾਲ ਗਾਇਕ ਖੁਦ ਵੀ ਆਪਣੇ ਪੁੱਤਰ ਦੇ ਨਾਲ ਇੱਕ ਫ਼ਿਲਮ ‘ਚ ਨਜ਼ਰ ਆਏਗਾ ।ਇਹ ਫ਼ਿਲਮ ‘ਇਹ ਦਿਨ ਰੋਜ਼ ਨੀ ਆਉਣੇ’ ਟਾਈਟਲ ਹੇਠ ਅਕਤੂਬਰ ‘ਚ ਰਿਲੀਜ਼ ਹੋਵੇਗੀ। 

- GTC Pollywood

Top Stories