logo
logo

ਭਾਰਤੀ ਕ੍ਰਿਕੇਟਰ ਰਮਨਦੀਪ ਸਿੰਘ ਨੇ ਰਚਾਇਆ ਵਿਆਹ, ਇਸ ਅਦਾਕਾਰਾ ਨਾਲ ਲਈਆਂ ਲਾਂਵਾਂ

ਭਾਰਤੀ ਕ੍ਰਿਕੇਟਰ ਰਮਨਦੀਪ ਸਿੰਘ ਨੇ ਵਿਆਹ ਕਰਵਾ ਲਿਆ ਹੈ। ਕ੍ਰਿਕੇਟਰ ਨੇ ਅਦਾਕਾਰਾ ਚਾਰਲੀ ਚੌਹਾਨ ਦੇ ਨਾਲ ਲਾਂਵਾਂ ਲਈਆਂ ਹਨ ਅਤੇ ਬਹੁਤ ਹੀ ਚੁੱਪ ਚੁਪੀਤੇ ਵਿਆਹ ਰਚਾਇਆ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਚਾਰਲੀ ਚੌਹਾਨ ਕਈ ਰਿਆਲਟੀ ਸ਼ੋਅਸ ਦੇ ਨਾਲ-ਨਾਲ ਕਈ ਸੀਰੀਅਲਸ ‘ਚ ਵੀ ਕੰਮ ਕਰ ਚੁੱਕੀ ਹੈ।ਇਸ ਤੋਂ ਪਹਿਲਾਂ ਚਾਰਲੀ ਦਾ ਕੁੰਵਰ ਅਮਰ ਦੇ ਨਾਲ ਰਿਲੇਸ਼ਨ ਸੀ।

ਪਰ ਇਸ ਤੋਂ ਬਾਅਦ ਅਦਾਕਾਰਾ ਨੇ ਰਮਨਦੀਪ ਦੇ ਨਾਲ ਸੰਪਰਕ ‘ਚ ਆਈ ਤੇ ਦੋਵਾਂ ਨੇ ਗੁਪਚੁੱਪ ਤਰੀਕੇ ਦੇ ਨਾਲ ਵਿਆਹ ਕਰਵਾ ਲਿਆ।

ਅਰਸ਼ਦੀਪ ਸਿੰਘ ਨੇ ਵੀ ਇੰਸਟਾਗਰਾਮ ਅਕਾਊਂਟ ‘ਤੇ ਚਾਰਲੀ ਦੇ ਵਿਆਹ ਦੀ ਤਸਵੀਰ ਸਾਂਝੀਆਂ ਕੀਤੀਆਂ ਹਨ ਅਤੇ ਜੀਵਨ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ।

ਰਮਨਦੀਪ ਤੇ ਚਾਰਲੀ ਨੇ ਇਸ ਵਿਆਹ ਨੂੰ ਬੇਹੱਦ ਨਿੱਜੀ ਰੱਖਿਆ ਹੈ ਅਤੇ ਇਸ ਮੌਕੇ ‘ਤੇ ਚਾਰਲੀ ਨੇ ਲਾਲ ਰੰਗ ਦਾ ਲਹਿੰਗਾ ਚੋਲੀ ਜਦੋਂਕਿ ਰਮਨਦੀਪ ਨੇ ਗੋਲਡਨ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਅਰਸ਼ਦੀਪ ਵੀ ਇਸ ਸਮਾਰੋਹ ‘ਚ ਕਾਲੇ ਰੰਗ ਦੇ ਸੂਟ ‘ਤੇ ਲਾਲ ਪੱਗ ‘ਚ ਨਜ਼ਰ ਆਏ ਸਨ। 

ਚਾਰਲੀ ਦਾ ਵਰਕ ਫ੍ਰੰਟ

ਚਾਰਲੀ ਚੌਹਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਸ਼ੋਅ ‘ਚ ਕੰਮ ਕਰ ਚੁੱਕੀ ਹੈ। ‘ਬੈਸਟ ਫੈ੍ਰੈਂਡ ਫਾਰਐਵਰ’ ‘ਚ ਉਨ੍ਹਾਂ ਨੇ ਕੰਮ ਕੀਤਾ ਹੈ। ਇਸ ਤੋਂ ਇਲਾਵਾ ਐਮਟੀਵੀ ਰੋਡੀਜ਼ ਦੇ ਸੱਤਵੇਂ ਸੀਜਨ ‘ਚ ਵੀ ਉਹ ਬਤੌਰ ਪ੍ਰਤੀਭਾਗੀ ਨਜ਼ਰ ਆ ਚੁੱਕੀ ਹੈ। 

- GTC Pollywood

Top Stories