logo
logo

ਅਦਾਕਾਰੀ, ਗਾਇਕੀ ਤੇ ਹੁਣ ਬਿਜਨੇਸ ਦੇ ਖੇਤਰ ‘ਚ ਅਦਾਕਾਰਾ ਨਿਸ਼ਾ ਬਾਨੋ ਦੀ ਐਂਟਰੀ, ਵੀਡੀਓ ਕੀਤਾ ਸਾਂਝਾ

ਨਿਸ਼ਾ ਬਾਨੋ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹਨ ।ਅਦਾਕਾਰੀ ਦੇ ਖੇਤਰ ‘ਚ ਜਿੱਥੇ ਨਿਸ਼ਾ ਬਾਨੋ ਨੇ ਮੱਲਾਂ ਮਾਰੀਆਂ ਹਨ। ਹੁਣ ਉਨ੍ਹਾਂ ਨੇ ਬਿਜਨੇਸ ਦੇ ਖੇਤਰ ‘ਚ ਵੀ ਕਦਮ ਰੱਖਿਆ ਹੈ। ਅਦਾਕਾਰਾ ਨੇ ਹੁਣ ਗੋਲਡ ਦਾ ਕੰਮ ਕੀਤਾ ਹੈ। ਬੀਤੇ ਦਿਨੀਂ ਅਦਾਕਾਰਾ ਨੇ ਇਸ ਸਬੰਧੀ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ “ਸਤਿ ਸ੍ਰੀ ਅਕਾਲ ਸਾਰਿਆਂ ਨੂੰ । ਤੁਹਾਡੇ ਸਭ ਦੇ ਨਾਲ ਇੱਕ ਗੁੱਡ ਨਿਊਜ਼ ਸ਼ੇਅਰ ਕਰ ਰਹੀ ਹਾਂ। ਤੁਹਾਡੇ ਸਭ ਦੀਆਂ ਅਤੇ ਮੇਰੀ ਮਾਂ ਦੀਆਂ ਦੁਆਵਾਂ ਸਦਕਮ ਮੈਂ ਆਰ ਕੇ ਐੱਮ ਜਿਊਲਰਸ ਨਾਲ ਆਪਣਾ ਪਹਿਲਾ ਗੋਲਡ ਦਾ ਬਿਜਨੇਸ ਸਟਾਰਟ ਕਰ ਰਹੀ ਹਾਂ।

ਥੈਂਕ ਯੂ   ਗੁਰਵਿੰਦਰ ਜੀ, ਇਸ ਮੌਕੇ ਲਈ ਤੁਹਾਡਾ ਧੰਨਵਾਦ, ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਆਪਣਾ ਨਵਾਂ ਪ੍ਰੋਜੈਕਟ ਸ਼ੁਰੂ ਕਰਨ ਵਿੱਚ ਬਹੁਤ ਸਫਲ ਹੋਵਾਂਗੇ” ।ਜਿਉਂ ਹੀ ਅਦਾਕਾਰਾ ਨੇ ਇਸ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। 

ਨਿਸ਼ਾ ਬਾਨੋ ਦੀ ਅਪੀਲ 

ਇਸ ਨਵੇਂ ਬਿਜਨੇਸ ਨੂੰ ਸ਼ੁਰੂ ਕਰਨ ਦੇ ਮੌਕੇ ‘ਤੇ ਅਦਾਕਾਰਾ ਨਿਸ਼ਾ ਬਾਨੋ ਨੇ ਫੈਨਸ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਹੈ ਅਤੇ ਉਮੀਦ ਜਤਾਈ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਸੂਟਾਂ ‘ਤੇ ਹੋਰ ਕਲੈਕਸ਼ਨ ਨੂੰ ਪਸੰਦ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਉਨ੍ਹਾਂ ਦੀ ਜਿਊਲਰੀ ਨੂੰ ਵੀ ਲੋਕ ਪਸੰਦ ਕਰਨਗੇ । 

- GTC Pollywood

Top Stories