logo
logo

ਗਾਇਕਾ ਸਰਗੀ ਮਾਨ ਨੇ ਪਰਵਿੰਦਰ ਝੋਟੇ ਦੇ ਦਿਹਾਂਤ ‘ਤੇ ਦੁੱਖ ਜਤਾਉਂਦੇ ਹੋਏ ਝੋਟੇ ਲਈ ਇਨਸਾਫ਼ ਦੀ ਕੀਤੀ ਮੰਗ

ਪਰਵਿੰਦਰ ਸਿੰਘ ਝੋਟਾ ਜਿਸ ਦਾ ਕਿ ਬੀਤੇ ਦਿਨੀਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਪੰਜਾਬ ‘ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਬੀਤੇ ਦਿਨ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਵੀ ਝੋਟੇ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ। ਰਣਜੀਤ ਬਾਵਾ ਨੇ ਵੀ ਪਰਵਿੰਦਰ ਝੋਟੇ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਹੁਣ ਗਾਇਕਾ ਸਰਗੀ ਮਾਨ ਨੇ ਵੀ ਪਰਿਵੰਦਰ ਸਿੰਘ ਝੋਟੇ ਦੇ ਦਿਹਾਂਤ ਤੇ ਦੁੱਖ ਜਤਾਉਂਦੇ ਹੋਏ ਉਸ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।

ਗਾਇਕਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਬੇਸ਼ੱਕ ਮੈਂ ਪਰਵਿੰਦਰ ਸਿੰਘ ਨੂੰ ਨਿੱਜੀ ਤੌਰ ਤੇ ਨਈ ਜਾਣਦੀ ਸੀ , ਪਰ ਕਿਸੇ ਦੇ ਧੀ ਪੁੱਤ ਪਿੱਛੇ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਬਹੁਤ ਵੱਡੀ ਗੱਲ ਆ ਹੁਣ ਤੱਕ ਸਾਡੇ ਗੁਰੂ ਪੀਰ ਵੀ ਤਿਆਗ ਕਰਦੇ ਆਏ ਨੇ ਪਰਵਿੰਦਰ ਸਿੰਘ ਦਾ ਸਾਰਾ ਪਰਿਵਾਰ ਗੁਰੂ ਦੀਆਂ ਇਸੇ ਪੈੜਾਂ ਤੇ ਚੱਲ ਰਿਹਾ।

 ਬਹੁਤ ਵੱਡਾ ਜਿਗਰਾ ਓਸ ਪਿਓ ਦਾ ਜਿਹਦਾ ਚੁਬਾਰੇ ਜਿਡਾ ਪੁੱਤ ਮਾੜੇ ਸਿਸਟਮ ਦੀ ਭੇਟ ਚੱੜ ਗਿਆ ਫੇਰ ਵੀ ਸਾਰਾ ਪਰਿਵਾਰ ਅਕਾਲਪੁਰਖ ਦੀ ਰਜ਼ਾ ਚ ਆ , ਪਰ ਇਹ ਇਨਸਾਫ਼ ਹੋਣਾ ਜਰੂਰੀ ਆ  ਹੱਕ ਦੀ ਅਵਾਜ਼ ਹੁਕਮਰਾਨਾਂ ਦੇ ਕੰਨਾਂ ਚ ਕਈ ਸਾਲਾਂ ਤੱਕ ਗੂੰਜਦੀ ਰਹਿਣੀ ਚਾਹੀਦੀ ਆ” ।ਸਰਗੀ ਮਾਨ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਝੋਟੇ ਦੇ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ। 

- GTC Pollywood

Top Stories