logo
logo

ਮੁਹਾਲੀ ‘ਚ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜੈਦੇਵ ਕੁਮਾਰ ਨੇ ਖੋਲ੍ਹੀ 'ਮਿਊਜ਼ਿਕਲ ਯੂਨੀਵਰਸ ਅਕੈਡਮੀ’, ਗਾਇਕ ਗੁਰਦਾਸ ਮਾਨ ਨੇ ਕੀਤਾ ਉਦਘਾਟਨ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜੈਦੇਵ ਕੁਮਾਰ ਨੇ “ਮਿਊਜ਼ਿਕਲ ਯੂਨੀਵਰਸ” ਨਾਂਅ ਦੀ ਮਿਊਜ਼ਿਕ ਅਕੈਡਮੀ ਖੋਲ੍ਹੀ ਹੈ।ਇਸ ਮੌਕੇ ਤੇ ਅਰਦਾਸ ਕੀਤੀ ਗਈ। ਜਿਸ ‘ਚ ਗੁਰਦਾਸ ਮਾਨ ਸਣੇ ਕਈ ਹਸਤੀਆਂ ਸ਼ਾਮਿਲ ਹੋਈਆਂ।ਗੁਰਦਾਸ ਮਾਨ ਨੇ ਰਿਬਨ ਖੋਲ੍ਹ ਕੇ ਮਿਊਜ਼ਿਕਲ ਯੂਨੀਵਰਸ ਅਕੈਡਮੀ ਦਾ ਉਦਘਾਟਨ ਕੀਤਾ। ਇਸ ਉਦਘਾਟਨ ਸਮਾਰੋਹ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਸ਼ਾਮਿਲ ਹੋਏ ਅਤੇ ਜੈਦੇਵ ਕੁਮਾਰ ਨੂੰ ਉਨ੍ਹਾਂ ਦੀ ਨਵੀਂ ਮਿਊਜ਼ਿਕ ਅਕੈਡਮੀ ਖੋਲ੍ਹਣ ਤੇ ਵਧਾਈ ਦਿੱਤੀ ।ਇਸ ਮੌਕੇ ‘ਤੇ ਗੁਰਦਾਸ ਮਾਨ, ਉਨ੍ਹਾਂ ਦੀ ਪਤਨੀ ਮਨਜੀਤ ਮਾਨ,ਹੈਰੀ ਬਰਾੜ, ਮੰਨਤ ਨੂਰ ਸਣੇ ਕਈ ਹਸਤੀਆਂ ਸ਼ਾਮਿਲ ਸਨ।  

ਗੁਰਦਾਸ ਮਾਨ ਨੇ ਦਿੱਤੀ ਵਧਾਈ 

ਇਸ ਮੌਕੇ ‘ਤੇ ਗੁਰਦਾਸ ਮਾਨ ਨੇ ਮਿਊਜ਼ਿਕ ਸਿੱਖਣ ਵਾਲਿਆਂ ਅਤੇ ਸਿਖਾਉਣ ਵਾਲਿਆਂ ਦੇ ਲਈ ਅਰਦਾਸ ਕੀਤੀ ਕਿ ਉਹ ਜੋ ਕੁਝ ਵੀ ਇੱਥੇ ਸਿੱਖਣ ਆਏ ਨੇ ਉਹ ਉਨ੍ਹਾਂ ਦੀਆਂ ਆਸਾਂ ਉਮੀਦਾਂ ਪ੍ਰਮਾਤਮਾ ਪੂਰੀਆਂ ਕਰੇ।ਇਸ ਦੇ ਨਾਲ ਹੀ ਉਨ੍ਹਾਂ ਨੇ ਜੈਦੇਵ ਕੁਮਾਰ ਨੂੰ ਉਨ੍ਹਾਂ ਦੀ ਮਿਊਜ਼ਿਕ ਅਕੈਡਮੀ ਦੇ ਲਈ ਵਧਾਈਆਂ ਵੀ ਦਿੱਤੀਆਂ ।  

ਜੈਦੇਵ ਕੁਮਾਰ ਨੇ ਕੀਤਾ ਧੰਨਵਾਦ 

ਜੈਦੇਵ ਕੁਮਾਰ ਨੇ ਵੀ ਗਾਇਕ ਗੁਰਦਾਸ ਮਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ‘ਮੈਂ ਗੁਰਦਾਸ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਹ ਮੇਰੇ ਛੋਟੇ ਜਿਹੇ ਸੱਦੇ ‘ਤੇ ਇੱਥੇ ਪਹੁੰਚੇ ਹਨ ਅਤੇ ਮੇਰੇ ਕੋਲ ਤੁਹਾਡੇ ਨਾਲੋਂ ਜ਼ਿਆਦਾ ਵਧੀਆ ਲਫਜ਼ ਨਹੀਂ ਹਨ ।ਤੁਹਾਡੇ ਹੱਥੋਂ ਇਸ ਮਿਊਜ਼ਿਕ ਅਕੈਡਮੀ ਦਾ ਉਦਘਾਟਨ ਹੋ ਰਿਹਾ ਹੈ ਉਸ ਤੋਂ ਵੱਡੀ ਗੱਲ ਹੋਰ ਕੋਈ ਹੋ ਨਹੀਂ ਸਕਦੀ'।

ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਕਿਹਾ ਕਿ ‘ਜੈਦੇਵ ਜੀ ਜੋ ਤੁਸੀਂ ਪੰਜਾਬੀ ਫ਼ਿਲਮ ਇੰਡਸਟਰੀ ਤੇ ਮਿਊਜ਼ਿਕ ਇੰਡਸਟਰੀ ਲਈ ਕੀਤਾ ਹੈ।ਇਸ ਤੋਂ ਵੱਡਾ ਇਨਾਮ ਸਾਡੇ ਪੰਜਾਬੀਆਂ ਲਈ ਕੋਈ ਹੋਰ ਨਹੀਂ ਹੋ ਸਕਦਾ' ।ਜੈਦੇਵ ਕੁਮਾਰ ਨੇ ਇਸ ਮਿਊਜ਼ਿਕ ਅਕੈਡਮੀ ਦੇ ਉਦਘਾਟਨ ‘ਤੇ ਪਹੁੰਚੀਆਂ ਸਾਰੀਆਂ ਹਸਤੀਆਂ ਦਾ ਸ਼ੁਕਰੀਆ ਅਦਾ ਵੀ ਕੀਤਾ ।

- GTC Pollywood

Top Stories