ਪਰਵਿੰਦਰ ਸਿੰਘ ਝੋਟਾ ਜਿਸ ਦਾ ਕਿ ਬੀਤੇ ਦਿਨ ਕਤਲ ਕਰ ਦਿੱਤਾ ਗਿਆ ਸੀ । ਉਸਦੀ ਮੌਤ ਦੇ ਕਾਰਨ ਪੰਜਾਬ ਭਰ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਉਸ ਦੇ ਨਾਲ ਹੀ ਕਈ ਫ਼ਿਲਮੀ ਕਲਾਕਾਰਾਂ ਤੇ ਗਾਇਕਾਂ ਨੇ ਵੀ ਝੋਟੇ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਦਾਕਾਰ ਤੇ ਲੇਖਕ ਨਰੇਸ਼ ਕਥੂਰੀਆ ਨੇ ਪਰਵਿੰਦਰ ਝੋਟੇ ਦੇ ਦਿਹਾਂਤ ਤੇ ਦੁੱਖ ਪ੍ਰਗਟ ਕਰਦੇ ਹੋਏ ਇੱਕ ਨੋਟ ਸਾਂਝਾ ਕੀਤਾ ਹੈ।
Add GTC Pollywood on Google
ਪਰਵਿੰਦਰ ਸਿੰਘ ਝੋਟਾ ਜਿਸ ਦਾ ਕਿ ਬੀਤੇ ਦਿਨ ਕਤਲ ਕਰ ਦਿੱਤਾ ਗਿਆ ਸੀ । ਉਸਦੀ ਮੌਤ ਦੇ ਕਾਰਨ ਪੰਜਾਬ ਭਰ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਉਸ ਦੇ ਨਾਲ ਹੀ ਕਈ ਫ਼ਿਲਮੀ ਕਲਾਕਾਰਾਂ ਤੇ ਗਾਇਕਾਂ ਨੇ ਵੀ ਝੋਟੇ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਦਾਕਾਰ ਤੇ ਲੇਖਕ ਨਰੇਸ਼ ਕਥੂਰੀਆ ਨੇ ਪਰਵਿੰਦਰ ਝੋਟੇ ਦੇ ਦਿਹਾਂਤ ਤੇ ਦੁੱਖ ਪ੍ਰਗਟ ਕਰਦੇ ਹੋਏ ਇੱਕ ਨੋਟ ਸਾਂਝਾ ਕੀਤਾ ਹੈ। ਇਸ ਨੋਟ ‘ਚ ਉਨ੍ਹਾ ਨੇ ਲਿਖਿਆ ““ਮਾਨਸਾ ਵਿੱਚ ਨਸ਼ਾ ਵਿਰੋਧੀ ਲੜਾਈ ਲੜਨ ਵਾਲੇ ਵੀਰ ਪਰਵਿੰਦਰ ਸਿੰਘ ਝੋਟੇ ਦਾ ਕਤਲ ਬੇਹੱਦ ਮੰਦਭਾਗਾ ਅਤੇ ਦਿਲ ਦਹਿਲਾਉਣ ਵਾਲਾ ਹੈ।
ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਨੌਜਵਾਨਾਂ ਦਾ ਭਵਿੱਖ ਬਚਾਉਣ ਲਈ ਉੱਠੀ ਇੱਕ ਨਿਡਰ ਆਵਾਜ਼ ਨੂੰ ਹਮੇਸ਼ਾ ਲਈ ਖ਼ਾਮੋਸ਼ ਕਰ ਦਿੱਤਾ ਗਿਆ।ਇਹ ਸਮਾਜ ਅਤੇ ਇਨਸਾਨੀਅਤ ‘ਤੇ ਇੱਕ ਵੱਡਾ ਕਲੰਕ ਹੈ।ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ”।
ਗਿੱਲ ਰੌਂਤਾ ਨੇ ਵੀ ਜਤਾਇਆ ਦੁੱਖ
ਮਸ਼ਹੂਰ ਗੀਤਕਾਰ ਤੇ ਲੇਖਕ ਗਿੱਲ ਰੌਂਤਾ ਨੇ ਵੀ ਪਰਵਿੰਦਰ ਝੋਟੇ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਉਹਨਾਂ ਨੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਧਰਨੇ ਦੇ ਲਈ ਜਾ ਰਹੇ ਸਨ, ਪਰ ਉਨ੍ਹਾਂ ਨੂੰ ਘਰੋਂ ਹੀ ਡਿਟੇਨ ਕੀਤਾ ਜਾ ਰਿਹਾ ਹੈ। ਗਿੱਲ ਰੌਂਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਸਰਕਾਰ ਵੱਲੋਂ ਸਾਡੀ ਜਥੇਬੰਦੀ ਦੇ ਅਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਬਾਈ ਪਰਵਿੰਦਰ ਝੋਟੇ ਦੇ ਇਨਸਾਫ਼ ਦੀ ਲੜਾਈ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਜਿਸਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ” ।
- GTC Pollywood