logo
logo

ਪਰਮੀਸ਼ ਵਰਮਾ ਨੇ ਹਰਮਨ ਬਰਾੜ ਨਾਲ ਸਾਂਝੀ ਕੀਤੀ ਤਸਵੀਰ, ਸੋਸ਼ਲ ਮੀਡੀਆ ਤੇ ਫਿਰ ਛਿੜੀ ਦੋਨਾਂ ਦੀ ਡੇਟਿੰਗ ਦੀ ਚਰਚਾ

ਪਰਮੀਸ਼ ਵਰਮਾ ਪਿਛਲੇ ਕੁਝ ਦਿਨਾਂ ਤੋਂ ਚਰਚਾ ‘ਚ ਹਨ। ਜੀ ਹਾਂ ਇਸ ਵੇਲੇ ਉਹ ਆਪਣੀ ਪ੍ਰਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈ ਕੇ ਚਰਚਾ ‘ਚ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ‘ਬਹਿ ਜਾ’ ਗੀਤ ਰਿਲੀਜ਼ ਹੋਇਆ ਸੀ । ਜਿਸ ਤੋਂ ਬਾਅਦ ਦੋਵਾਂ ਦੇ ਰਿਲੇਸ਼ਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਕਿਉਂਕਿ ਗੀਤ ਦੀ ਫੀਚਰਿੰਗ ਕਾਫੀ ਸੀਨ ਅਜਿਹੇ ਸਨ।

ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚਾ ਛਿੜ ਗਈ ਸੀ ਅਤੇ ਹੁਣ ਮੁੜ ਤੋਂ ਇਹ ਚਰਚਾ ਉਸ ਵੇਲੇ ਛਿੜ ਗਈ ਜਦੋਂ ਪਰਮੀਸ਼ ਵਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਮੁੜ ਤੋਂ ਇੱਕ ਤਸਵੀਰ ਸਾਂਝੀ ਕੀਤੀ । ਇਸ ਤਸਵੀਰ ‘ਚ ਉਹ ਸ਼ੀਸ਼ੇ ਦੇ ਸਾਹਮਣੇ ਕਿਸੇ ਕੁੜੀ ਦੇ ਨਾਲ ਸੈਲਫੀ ਲੈਂਦੇ ਨਜ਼ਰ ਆਏ ਸਨ। ਜਿਸ ਤੋਂ ਬਾਅਦ ਮੁੜ ਤੋਂ ਫੈਨਸ ਨੂੰ ਲੱਗਿਆ ਕਿ ਤਸਵੀਰ ‘ਚ ਹਰਮਨ ਬਰਾੜ ਹੀ ਹੈ। ਹਾਲਾਂਕਿ ਪਰਮੀਸ਼ ਵਰਮਾ ਨੇ ਅਧਿਕਾਰਕ ਤੌਰ ‘ਤੇ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਹੈ।ਪਰ ਦੋਨਾਂ ਦੇ ਵੱਲੋਂ ਇੱਕਠੇ ਦਿਖਾਈ ਦੇਣ ਕਰਕੇ ਦੋਵਾਂ ਦੀ ਡੇਟਿੰਗ ਦੀਆਂ ਅਫਵਾਹਾਂ ਫੈਲ ਰਹੀਆਂ ਹਨ।

ਪਰਮੀਸ਼ ਵਰਮਾ ਦਾ ਵਰਕ ਫ੍ਰੰਟ 

ਪਰਮੀਸ਼ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਤੇ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

- GTC Pollywood

Top Stories