logo
logo

ਵਾਮਿਕਾ ਗੱਬੀ ਦੇ ਵਾਇਰਲ ਬਿਆਨ ‘ਤੇ ਪੰਜਾਬੀ ਫ਼ਿਲਮਾਂ ਦੇ ਡਾਇਰੈਕਟਰ ਮਨਦੀਪ ਨੇ ਦਿੱਤਾ ਪ੍ਰਤੀਕਰਮ, ਕਿਹਾ “ਜਿੱਥੇ ਦਾ ਖਾਈਏ, ਉਸ ਦੇ ਲਈ ਵਫ਼ਾਦਾਰੀ ਵੀ ਰੱਖੀਏ”

ਬੀਤੇ ਦਿਨੀਂ ਵਾਮਿਕਾ ਗੱਬੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ‘ਚ ਅਦਾਕਾਰਾ ਇੱਕ ਪੌਡਕਾਸਟ ਦੇ ਦੌਰਾਨ ਕਹਿ ਰਹੀ ਸੀ ਕਿ ਉਸ ਨੇ ਪੰਜਾਬੀ ਫ਼ਿਲਮਾਂ ਸਿਰਫ਼ ਪੈਸਿਆਂ ਦੇ ਲਈ ਕੀਤੀਆਂ ਸਨ ਅਤੇ ਇਸ ‘ਚ ਕੋਈ ਬਹੁਤਾ ਮਜ਼ਾ ਨਹੀਂ ਸੀ ਆ ਰਿਹਾ । ਉਸ ਵੇਲੇ ਮੇਰੇ ਕੋਲ ਕੁਝ ਕਰਨ ਨੂੰ ਨਹੀਂ ਸੀ, ਇਸ ਲਈ ਮੈਂ ਇਹ ਫ਼ਿਲਮਾਂ ਕਰ ਲਈਆਂ।ਵਾਮਿਕਾ ਗੱਬੀ ਦੀ ਇਸ ਪੋਸਟ ਤੋਂ ਬਾਅਦ ‘ਜੀਹਨੇ ਮੇਰਾ ਦਿਲ ਲੁੱਟਿਆ’ ਫ਼ਿਲਮ ਦੇ ਮਸ਼ਹੂਰ ਡਾਇਰੈਕਟਰ ਮਨਦੀਪ ਕੁਮਾਰ ਨੇ ਇਸ ‘ਤੇ ਕਰੜਾ ਪ੍ਰਤੀਕਰਮ ਦਿੰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ।

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਜੋ ਕਲਾਕਾਰ ਪੰਜਾਬੀ ਇੰਡਸਟਰੀ ‘ਚ ਕੰਮ ਕਰਕੇ ਇਸ ਨੂੰ ਪੌੜੀ ਬਣਾ ਕੇ ਕਰੀਅਰ ‘ਚ ਅੱਗੇ ਵਧਦੇ ਨੇ ਤੇ ਬਾਅਦ ‘ਚ ਉਸੇ ਪੌੜੀ ਨੂੰ ਮੰਦਾ ਬੋਲਦੇ ਨੇ ਬਾਬਾ ਨਾਨਕ ਭਲਾ ਕਰੇ ਤੇ ਸੁਮੱਤ ਵੀ ਬਖਸ਼ੇ।ਜਿੱਥੇ ਦਾ ਖਾਈਏ, ਉਸ ਦੇ ਲਈ ਵਫ਼ਾਦਾਰੀ ਵੀ ਰੱਖੀਏ। ਪੰਜਾਬੀ ਸਿਨੇਮਾਂ ਜ਼ਿੰਦਾਬਾਦ” ।ਮਨਦੀਪ ਕੁਮਾਰ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

 

ਮਨਦੀਪ ਕੁਮਾਰ ਦਾ ਵਰਕ ਫ੍ਰੰਟ 

ਮਨਦੀਪ ਕੁਮਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਜੀਹਨੇ ਮੇਰਾ ਦਿਲ ਲੁੱਟਿਆ, ਸਰਬਾਲਾ ਜੀ ਸਣੇ ਕਈ ਵਧੀਆ ਫ਼ਿਲਮਾਂ ਦੀ ਡਾਇਰੈਕਸ਼ਨ ਕਰ ਚੁੱਕੇ ਹਨ। 

- GTC Pollywood

Top Stories