logo
logo

ਯੋ ਯੋ ਹਨੀ ਸਿੰਘ ਤੇ ਅਫਸਾਨਾ ਖ਼ਾਨ ਜਲਦ ਇੱਕਠੇ ਲੈ ਕੇ ਆ ਰਹੇ ਗੀਤ, ਹਨੀ ਸਿੰਘ ਨੇ ਵੀਡੀਓ ਕੀਤਾ ਸਾਂਝਾ

ਯੋ ਯੋ ਹਨੀ ਸਿੰਘ ਤੇ ਅਫਸਾਨਾ ਖ਼ਾਨ ਜਲਦ ਇੱਕਠੇ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਲੈ ਕੇ ਇੱਕ ਵੀਡੀਓ ਅਫਸਾਨਾ ਖ਼ਾਨ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ ਮੇਰੇ ਹੁਣ ਤੱਕ ਦੇ ਸਭ ਤੋਂ ਔਖੇ ਗੀਤਾਂ ਵਿੱਚੋਂ ਇੱਕ, ਮੇਰੀ ਭੈਣ ਅਫਸਾਨਾ ਖਾਨ ਨੇ ਇਸਨੂੰ ਸਿਰਫ਼ 20 ਮਿੰਟਾਂ ਵਿੱਚ ਗਾਇਆ !! ਬੇਦਾਗ਼, ਸ਼ਾਨਦਾਰਤਾ ਦਾ ਸਿਖਰ। ਇਸਨੂੰ ਕੁਝ ਹਫ਼ਤਿਆਂ ਵਿੱਚ ਰਿਲੀਜ਼ ਕਰੋ, ਇਸਦਾ ਸਤਰ ਭਾਗ ਪੂਰਾ ਕਰਨ ਦੀ ਲੋੜ ਹੈ” ।

ਇਸ ਗੀਤ ਨੂੰ ਖੁਦ ਹਨੀ ਸਿੰਘ ਨੇ ਲਿਖਿਆ ਹੈ ਅਤੇ ਕੰਪੋਜ਼ ਵੀ ਖੁਦ ਹੀ ਕੀਤਾ ਹੈ।ਇਸ ਬਾਰੇ ਹਨੀ ਸਿੰਘ ਨੇ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹ ਇਸ ਗੀਤ ਦੇ ਬਾਰੇ ਦੱਸ ਰਹੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਸਭ ਤੋਂ ਔਖਾ ਗੀਤ ਹੈ। ਜਿਸ ਨੂੰ ਅਫਸਾਨਾ ਖ਼ਾਨ ਨੇ ਗਾਇਆ ਹੈ। 

ਅਫਸਾਨਾ ਖ਼ਾਨ ਦਾ ਵਰਕ ਫ੍ਰੰਟ 

ਅਫਸਾਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦਾ ਸਈਦਾ ਬੇਗਮ ਦੇ ਨਾਲ ਗੀਤ ‘ਨੁਕਸਾਨ’ ਰਿਲੀਜ਼ ਹੋਇਆ ਹੈ। ਜਿਸ ਨੂੰ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਧੱਕਾ, ਯਾਰ ਮੇਰਾ ਤਿੱਤਲੀਆਂ ਵਰਗਾ, ਲੱਖ ਲੱਖ ਵਧਾਈਆਂ ਵਰਗੇ ਹਿੱਟ ਗੀਤ ਗਾਏ ਹਨ। 

- GTC Pollywood

Top Stories