ਗਾਇਕ ਅੰਮ੍ਰਿਤ ਮਾਨ ਨੇ ਹਰਭਜਨ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ। ਜਿਸ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ “ਵੱਡੇ ਬਾਈ ਹਰਭਜਨ ਮਾਨ ਨਾਲ ਮਿਲ ਕੇ ਹਮੇਸ਼ਾ ਦਿਲ ਖੁਸ਼ ਹੁੰਦਾ । ਬਾਈ ਦਾ ਪਿੰਡ ਵੀ ਸਾਡਾ ਗੁਆਂਢੀ ਪਿੰਡ ਆ।ਖੇਮੁਆਣਾ ਦੇ ਜਮਾਂ ਨਾਲ ਈ ਆ ਗੋਨਿਆਣਾ।ਵਾਹਿਗੁਰੂ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ਬਾਈ”।
Add GTC Pollywood on Google
ਗਾਇਕ ਅੰਮ੍ਰਿਤ ਮਾਨ ਨੇ ਹਰਭਜਨ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ। ਜਿਸ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ “ਵੱਡੇ ਬਾਈ ਹਰਭਜਨ ਮਾਨ ਨਾਲ ਮਿਲ ਕੇ ਹਮੇਸ਼ਾ ਦਿਲ ਖੁਸ਼ ਹੁੰਦਾ । ਬਾਈ ਦਾ ਪਿੰਡ ਵੀ ਸਾਡਾ ਗੁਆਂਢੀ ਪਿੰਡ ਆ।ਖੇਮੁਆਣਾ ਦੇ ਜਮਾਂ ਨਾਲ ਈ ਆ ਗੋਨਿਆਣਾ।ਵਾਹਿਗੁਰੂ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ਬਾਈ”। ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।

ਅੰਮ੍ਰਿਤ ਮਾਨ ਦਾ ਵਰਕ ਫ੍ਰੰਟ
ਅੰਮ੍ਰਿਤ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਦੇਸੀ ਦਾ ਡਰੰਮ, ਬੰਬ ਜੱਟ ਸਣੇ ਕਈ ਹਿੱਟ ਗੀਤ ਗਾਏ ਹਨ।
_7cad86043351c07c968bd4fce3046984_1280X720.webp)
ਜਦੋਂਕਿ ਹਰਭਜਨ ਮਾਨ ਪਿਛਲੇ ਕਈ ਦਹਾਕਿਆਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ਅਤੇ ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।
- GTC Pollywood