ਅਰਮਾਨ ਤੇ ਅਰਨਾਜ਼ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਉਹ ਕੁਲਦੀਪ ਮਾਣਕ ਦਾ ਗੀਤ ‘ਤੇਰੀ ਆਂ ਮੈਂ ਤੇਰੀ ਰਾਂਝਾ’ ਗੀਤ ਗਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।
Add GTC Pollywood on Google
ਅਰਮਾਨ ਤੇ ਅਰਨਾਜ਼ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਉਹ ਕੁਲਦੀਪ ਮਾਣਕ ਦਾ ਗੀਤ ‘ਤੇਰੀ ਆਂ ਮੈਂ ਤੇਰੀ ਰਾਂਝਾ’ ਗੀਤ ਗਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਕੁਲਦੀਪ ਮਾਣਕ ਦੀ ਧੀ ਸ਼ਕਤੀ ਮਾਣਕ ਨੇ ਵੀ ਇਸ ਵੀਡੀਓ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਨੇ ਹੋਰ ਕਈ ਗਾਇਕਾਂ ਦੇ ਵੀ ਕਈ ਗੀਤ ਗਾਏ ਹਨ।ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।
_43a3c9d0e2bc03ed0782c5c252e80866_1280X720.webp)
ਅਰਮਾਨ ਗਿੱਲ ਤੇ ਅਰਨਾਜ਼ ਗਿੱਲ ਨੇ ਗਾਏ ਕਈ ਹਿੱਟ ਗੀਤ
ਅਰਮਾਨ ਤੇ ਅਰਨਾਜ਼ ਗਿੱਲ ਨੇ ਕਈ ਹਿੱਟ ਗੀਤ ਗਾਏ ਹਨ । ਦੋਵਾਂ ਨੇ ਆਪਣੇ ਪਿਤਾ ਅਮਰਿੰਦਰ ਗਿੱਲ ਦੇ ਕਈ ਗੀਤਾਂ ਨੂੰ ਵੀ ਸੰਗੀਤ ਦਿੱਤਾ ਹੈ।
_43a3c9d0e2bc03ed0782c5c252e80866_1280X720.webp)
ਅਮਰਿੰਦਰ ਗਿੱਲ ਦੇ ਪੁੱਤਰ ਦੋਵੇਂ ਵਿਦੇਸ਼ ‘ਚ ਹੀ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।ਜਲਦ ਹੀ ਉਹ ਦਰਸ਼ਕਾਂ ‘ਚ ਆਪਣੇ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। ਅਰਮਾਨ ਤੇ ਅਰਨਾਜ਼ ਦੇ ਬਚਪਨ ਦੇ ਵੀਡੀਓ ਵੀ ਬੀਤੇ ਦਿਨੀਂ ਕਾਫੀ ਵਾਇਰਲ ਹੋਏ ਸਨ । ਜਿਸ ‘ਚ ਉਹ ਆਪਣੇ ਪਿਤਾ ਦੇ ਗੀਤਾਂ ‘ਤੇ ਡਾਂਸ ਕਰਦੇ ਹੋਏ ਨਜ਼ਰ ਆਏ ਸਨ।
- GTC Pollywood