logo
logo

ਹਿਮਾਂਸ਼ੀ ਖੁਰਾਣਾ ਨੂੰ ਕਿਸ ਨੇ ਲਗਾਈ ਨਜ਼ਰ, ਨਜ਼ਰ ਲਾਉਣ ਵਾਲਿਆਂ ਨੂੰ ਕਿਹਾ ‘ਬੇਸ਼ੱਕ ਬਾਂਹ ਟੁੱਟ ਗਈ ਫਿਰ ਵੀ ਅਸੀਂ ਕੰਮ ਕਰ ਰਹੇ ਹਾਂ’

ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਕਹਿ ਰਹੀ ਹੈ ਕਿ ਬਾਂਹ ਤੁੜਵਾਉਣ ਤੋਂ ਬਾਅਦ ਮੇਰੀ ਐੱਸਓਐੱਸ ਪ੍ਰਭਲੀਨ ਹੈ ਜਿਸ ਕਾਰਨ ਮੈਨੂੰ ਮੇਕਅੱਪ ਦੀ ਤਾਂ ਕੋਈ ਚਿੰਤਾ ਨਹੀਂ ਹੈ। ਜਿਸ ‘ਤੇ ਮੇਕਅਪ ਆਰਟਿਸਟ ਕਹਿੰਦੀ ਹੈ ਕਿ ਕਿਸੇ ਨੇ ਨਜ਼ਰ ਲਗਾਈ ਹੈ। ਜਿਸ ‘ਤੇ ਹਿਮਾਂਸ਼ੀ ਨੇ ਕਿਹਾ ਕਿ ਨਜ਼ਰ ਲਾਉਣ ਵਾਲੇ ਨੇ ਇਹ ਨਹੀਂ ਸੋਚਿਆ ਕਿ ਅਸੀਂ ਕੰਮ ਕਰ ਸਕਦੇ ਹਾਂ।ਹਿਮਾਂਸ਼ੀ ਖੁਰਾਣਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਨੂੰ ਵੀ ਹਿਮਾਂਸ਼ੀ ਖੁਰਾਣਾ ਦੀ ਸਿਹਤ ਬਾਰੇ ਪੁੱਛ ਰਹੇ ਹਨ।

ਹਿਮਾਂਸ਼ੀ ਖੁਰਾਣਾ ਦਾ ਵਰਕ ਫ੍ਰੰਟ 

ਹਿਮਾਂਸ਼ੀ ਖੁਰਾਣਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ਅਤੇ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ।ਉਨ੍ਹਾਂ ਨੇ ਬਤੌਰ ਮਾਡਲ ਅਣਗਿਣਤ ਹੀ ਗੀਤਾਂ ‘ਚ ਕੰਮ ਕੀਤਾ ਹੈ। 

ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹੀ ਹਿਮਾਂਸ਼ੀ 

ਹਿਮਾਂਸ਼ੀ ਖੁਰਾਣਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੀ ਹੈ। ਹਾਲ ਹੀ ‘ਚ ਅਦਾਕਾਰਾ ਨੇ ਇੱਕ ਪੌਡਕਾਸਟ ਦੇ ਦੌਰਾਨ ਕਈ ਖੁਲਾਸੇ ਕੀਤੇ ਸਨ। ਜਿਸ ਤੋਂ ਬਾਅਦ ਆਸਿਮ ਰਿਆਜ਼ ਨੇ ਵੀ ਰਿਐਕਸ਼ਨ ਦਿੱਤਾ ਸੀ।

- GTC Pollywood

Top Stories