ਤਲਾਕ ਦੀਆਂ ਖ਼ਬਰਾਂ ਦੇ ਦਰਮਿਆਨ ਅਕਾਂਕਸ਼ਾ ਚਮੋਲਾ ਨੇ ਨਾਮ ਨਾਲੋਂ ਹਟਾਇਆ ਗੌਰਵ ਖੰਨਾ ਦਾ ਸਰਨੇਮ, ਮੇਟਾ ਤੋਂ ਕੀਤੀ ਇਹ ਮੰਗ
ਅਕਾਂਕਸ਼ਾ ਚਮੋਲਾ ਤੇ ਗੌਰਵ ਖੰਨਾ ਦੇ ਤਲਾਕ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ । ਇਸੇ ਦੌਰਾਨ ਹੁਣ ਅਦਾਕਾਰਾ ਨੇ ਆਪਣੇ ਪਤੀ ਦਾ ਸਰਨੇਮ ਹਟਾ ਲਿਆ ਹੈ। ਇਸ ਲਈ ਉਸ ਨੇ ਮੇਟਾ ਤੋਂ ਵੀ ਮੰਗ ਕੀਤੀ ਹੈ ਕਿ ਉਸ ਦੇ ਇੰਸਟਾ ਯੂਜ਼ਰਨੇਮ ਤੋਂ ਗੌਰਵ ਖੰਨਾ ਦਾ ਸਰਨੇਮ ਹਟਾਇਆ ਜਾਵੇ ।ਮੇਟਾ ਤੋਂ ਉਨ੍ਹਾਂ ਨੇ ਮਦਦ ਦੀ ਅਪੀਲ ਵੀ ਕੀਤੀ ਹੈ
ਅਕਾਂਕਸ਼ਾ ਚਮੋਲਾ ਤੇ ਗੌਰਵ ਖੰਨਾ ਦੇ ਤਲਾਕ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ । ਇਸੇ ਦੌਰਾਨ ਹੁਣ ਅਦਾਕਾਰਾ ਨੇ ਆਪਣੇ ਪਤੀ ਦਾ ਸਰਨੇਮ ਹਟਾ ਲਿਆ ਹੈ। ਇਸ ਲਈ ਉਸ ਨੇ ਮੇਟਾ ਤੋਂ ਵੀ ਮੰਗ ਕੀਤੀ ਹੈ ਕਿ ਉਸ ਦੇ ਇੰਸਟਾ ਯੂਜ਼ਰਨੇਮ ਤੋਂ ਗੌਰਵ ਖੰਨਾ ਦਾ ਸਰਨੇਮ ਹਟਾਇਆ ਜਾਵੇ ।ਮੇਟਾ ਤੋਂ ਉਨ੍ਹਾਂ ਨੇ ਮਦਦ ਦੀ ਅਪੀਲ ਵੀ ਕੀਤੀ ਹੈ ।

ਕਿਉਂਕਿ ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੁਦ ਕੋਸ਼ਿਸ਼ ਕੀਤੀ ਸੀ ਪਰ ਉਹ ਇਹ ਨਹੀਂ ਕਰ ਪਾਈ । ਜਿਸ ਤੋਂ ਬਾਅਦ ਉਸ ਦੇ ਵੱਲੋਂ ਮੈਟਾ ਨੂੰ ਇਹ ਬੇਨਤੀ ਕੀਤੀ ਹੈ। ਦੱਸ ਦਈਏ ਕਿ ਅਦਾਕਾਰਾ ਲਾਕਅੱਪ-2 ‘ਚ ਆਪਣੇ ਬਿਆਨਾਂ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ।

ਉਨ੍ਹਾਂ ਨੇ ਇਸ ਸ਼ੋਅ ਦੇ ਦੌਰਾਨ ਹੀ ਖੁਲਾਸਾ ਕੀਤਾ ਸੀ ਕਿ ਉਹ ਗੌਰਵ ਖੰਨਾ ਤੋਂ ਤਲਾਕ ਲੈਣਾ ਚਾਹੁੰਦੀ ਹੈ ਅਤੇ ਇਸੇ ਦੌਰਾਨ ਇਹ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਸ ਦੇ ਵਿਆਹ ਤੋਂ ਪਹਿਲਾਂ ਕੁਝ ਕੁੜੀਆਂ ਦੇ ਨਾਲ ਰਿਲੇਸ਼ਨ ਵੀ ਸਨ।
_02e640efdc1949accbfc415e3f56fc58_1280X720.webp)
ਜਿਸ ਤੋਂ ਬਾਅਦ ਉਸ ਦਾ ਇਹ ਵੀਡੀਓ ਕਾਫੀ ਵਾਇਰਲ ਵੀ ਹੋਇਆ ਸੀ ।ਸ਼ੋਅ ਚੋਂ ਬਾਹਰ ਆਉਣ ਤੋਂ ਬਾਅਦ ਹੁਣ ਅਦਾਕਾਰਾ ਨੇ ਸਪੱਸ਼ਟ ਕੀਤਾ ਹੈ ਕਿ ਤਲਾਕ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਸੱਚ ਹਨ ਅਤੇ ਸਾਰਾ ਪ੍ਰੋਸੈੱਸ ਪੂਰਾ ਹੋ ਗਿਆ ਹੈ, ਬਸ ਸਾਈਨ ਹੋਣੇ ਬਾਕੀ ਹਨ।