ਰਾਮਾਇਣ ਦੇ ਇੱਕ ਸੀਨ ਲਈ ਅਨੁਪਮ ਖੇਰ ਨੇ ਕੀਤੀ 5 ਘੰਟੇ ਮਿਹਨਤ, ਬੋਲੇ ਕਿਰਦਾਰ ਚ ਪਾ ਦਿੱਤੀ ਆਪਣੀ ਪੂਰੀ ਆਤਮਾ
ਨਿਤੇਸ਼ ਤਿਵਾਰੀ ਦੀ ਬਹੁਚਰਚਿਤ ਫ਼ਿਲਮ 'ਰਾਮਾਇਣ' (Ramayana) ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਫ਼ਿਲਮ ਵਿੱਚ ਰਣਬੀਰ ਕਪੂਰ, ਸਾਈ ਪੱਲਵੀ ਅਤੇ ਯਸ਼ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਫ਼ਿਲਮ ਵਿੱਚ ਅਦਾਕਾਰ ਅਨੁਪਮ ਖੇਰ ਨੇ ਵੀ ਆਪਣੀ ਆਵਾਜ਼ ਰਾਹੀਂ ਜਟਾਇਊ ਦੇ ਕਿਰਦਾਰ ਨੂੰ ਖ਼ਾਸ ਬਣਾਇਆ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਫ਼ਿਲਮ ਨਾਲ ਜੁੜਿਆ ਇੱਕ ਅਜਿਹਾ ਤਜਰਬਾ ਸਾਂਝਾ ਕੀਤਾ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਜਟਾਇਊ ਦੇ ਦ੍ਰਿਸ਼ ਲਈ ਲੱਗੇ 5 ਘੰਟੇ
ਅਨੁਪਮ ਖੇਰ ਨੇ ਦੱਸਿਆ ਕਿ ਫ਼ਿਲਮ ਵਿੱਚ ਜਟਾਇਊ ਅਤੇ ਰਾਵਣ ਵਿਚਕਾਰ ਹੋਣ ਵਾਲੀ ਲੜਾਈ ਅਤੇ ਇਸ ਤੋਂ ਬਾਅਦ ਜਟਾਇਊ ਦੀ ਮੌਤ ਵਾਲੇ ਦ੍ਰਿਸ਼ ਲਈ ਉਨ੍ਹਾਂ ਨੂੰ ਕਾਫ਼ੀ ਮਿਹਨਤ ਕਰਨੀ ਪਈ। ਇਸ ਸੀਨ ਦੀ ਡਬਿੰਗ ਪੂਰੀ ਕਰਨ ਵਿੱਚ ਉਨ੍ਹਾਂ ਨੂੰ ਲਗਭਗ ਚਾਰ ਤੋਂ ਪੰਜ ਘੰਟੇ ਲੱਗ ਗਏ।ਅਦਾਕਾਰ ਮੁਤਾਬਕ, ਇਸ ਦ੍ਰਿਸ਼ ਨੂੰ ਸਿਰਫ਼ ਆਵਾਜ਼ ਰਾਹੀਂ ਪੇਸ਼ ਕਰਨਾ ਆਸਾਨ ਨਹੀਂ ਸੀ। ਇਸ ਲਈ ਜਟਾਇਊ ਦੇ ਦਰਦ, ਸੰਘਰਸ਼ ਅਤੇ ਉਸ ਪਛਤਾਵੇ ਨੂੰ ਅੰਦਰੋਂ ਮਹਿਸੂਸ ਕਰਨਾ ਜ਼ਰੂਰੀ ਸੀ ਕਿ ਉਹ ਮਾਤਾ ਸੀਤਾ ਨੂੰ ਰਾਵਣ ਤੋਂ ਬਚਾ ਨਹੀਂ ਸਕੇ। ਉਨ੍ਹਾਂ ਕਿਹਾ ਕਿ ਇਸ ਕਿਰਦਾਰ ਦੀਆਂ ਭਾਵਨਾਵਾਂ ਨੂੰ ਆਵਾਜ਼ ਵਿੱਚ ਉਤਾਰਨ ਲਈ ਉਨ੍ਹਾਂ ਨੂੰ ਆਪਣਾ ਦਿਲ ਅਤੇ ਆਤਮਾ ਪੂਰੀ ਤਰ੍ਹਾਂ ਇਸ ਕੰਮ ਵਿੱਚ ਲਗਾਉਣੀ ਪਈ।

ਨਿਤੇਸ਼ ਤਿਵਾਰੀ ਦੇ ਭਰੋਸੇ ਨੇ ਜਿੱਤਿਆ ਦਿਲ
ਅਨੁਪਮ ਖੇਰ ਨੇ ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਦੱਸਿਆ ਕਿ ਨਿਤੇਸ਼ ਚਾਹੁੰਦੇ ਸਨ ਕਿ ਜਟਾਇਊ ਦੇ ਕਿਰਦਾਰ ਦੀ ਡਬਿੰਗ ਦੌਰਾਨ ਹਰ ਭਾਵਨਾ ਕੁਦਰਤੀ ਢੰਗ ਨਾਲ ਸਾਹਮਣੇ ਆਵੇ। ਨਿਰਦੇਸ਼ਕ ਨੇ ਉਨ੍ਹਾਂ ਦੀ ਆਵਾਜ਼ ਅਤੇ ਅਦਾਕਾਰੀ 'ਤੇ ਭਰੋਸਾ ਜਤਾਇਆ, ਜਿਸ ਨੂੰ ਅਨੁਪਮ ਖੇਰ ਨੇ ਆਪਣੇ ਲਈ ਵੱਡੀ ਗੱਲ ਦੱਸਿਆ।

ਫ਼ਿਲਮ ਦੀ ਸਫ਼ਲਤਾ ਨੂੰ ਲੈ ਕੇ ਪਹਿਲਾਂ ਹੀ ਸਨ ਭਰੋਸੇਮੰਦ
ਅਨੁਪਮ ਖੇਰ ਨੇ ਦੱਸਿਆ ਕਿ ਫ਼ਿਲਮ ਦੀਆਂ ਕੁਝ ਝਲਕੀਆਂ ਦੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਸ ਦੀ ਸਫ਼ਲਤਾ ਦਾ ਯਕੀਨ ਹੋ ਗਿਆ ਸੀ। ਉਨ੍ਹਾਂ ਨੇ ਨਿਤੇਸ਼ ਤਿਵਾਰੀ ਨਾਲ ਵੀ ਆਪਣਾ ਇਹ ਭਰੋਸਾ ਸਾਂਝਾ ਕੀਤਾ ਸੀ। ਅਦਾਕਾਰ ਮੁਤਾਬਕ, ਫ਼ਿਲਮ ਦੀ ਪੂਰੀ ਟੀਮ ਨੇ ਇਸ ਪ੍ਰੋਜੈਕਟ ਲਈ ਬੇਹੱਦ ਮਿਹਨਤ ਕੀਤੀ ਹੈ ਅਤੇ ਇਸ ਦਾ ਸਿਹਰਾ ਨਿਰਦੇਸ਼ਕ ਨਿਤੇਸ਼ ਤਿਵਾਰੀ ਤੇ ਨਿਰਮਾਤਾ ਨਮਿਤ ਮਲਹੋਤਰਾ ਨੂੰ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਮਾਤਾ ਸੀਤਾ ਅਤੇ ਯਸ਼ ਰਾਵਣ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਜਟਾਇਊ ਦੇ ਕਿਰਦਾਰ ਲਈ ਅਨੁਪਮ ਖੇਰ ਵੱਲੋਂ ਕੀਤੀ ਗਈ ਮਿਹਨਤ ਨੇ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ।