ਅਰਬਾਜ਼ ਖ਼ਾਨ ਨੂੰ ਫੈਨ ‘ਤੇ ਆਇਆ ਗੁੱਸਾ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰ ਅਰਬਾਜ਼ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ੳੇੁ ਫੈਨ ਦੇ ਨਾਲ ਨਰਾਜ਼ ਹੁੰਦੇ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੇ ਨਾਲ ਸੈਲਫੀ ਲੈਣ ਦੇ ਲਈ ਇੱਕ ਫੈਨ ਆਉਂਦਾ ਹੈ ਅਤੇ ਉਸ ਦੇ ਪਿੱਛੇ ਭੱਜਦਾ ਹੋਇਆ ਨਜ਼ਰ ਆਉਂਦਾ ਹੈ। ਜਿਸ ‘ਤੇ ਅਰਬਾਜ਼ ਖ਼ਾਨ ਕਹਿੰਦੇ ਹਨ ਕਿ ‘ਕਿਸ ਕਾ ਇੰਤਜ਼ਾਰ ਕਰ ਰਹਾ ਹੈ। ਲੈ ਨਾ ਫਿਰ”।

By  Shaminder Kaur Kaler October 5th 2026 10:28 AM

ਅਦਾਕਾਰ ਅਰਬਾਜ਼ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ੳੇੁ ਫੈਨ ਦੇ ਨਾਲ ਨਰਾਜ਼ ਹੁੰਦੇ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੇ ਨਾਲ ਸੈਲਫੀ ਲੈਣ ਦੇ ਲਈ ਇੱਕ ਫੈਨ ਆਉਂਦਾ ਹੈ ਅਤੇ ਉਸ ਦੇ ਪਿੱਛੇ ਭੱਜਦਾ ਹੋਇਆ ਨਜ਼ਰ ਆਉਂਦਾ ਹੈ। ਜਿਸ ‘ਤੇ ਅਰਬਾਜ਼ ਖ਼ਾਨ ਕਹਿੰਦੇ ਹਨ ਕਿ ‘ਕਿਸ ਕਾ ਇੰਤਜ਼ਾਰ ਕਰ ਰਹਾ ਹੈ। ਲੈ ਨਾ ਫਿਰ”।

ਅਰਬਾਜ਼ ਖ਼ਾਨ ਕੁਝ ਪਲਾਂ ਦੇ ਰੁਕਦੇ ਹਨ ਅਤੇ ਫੈਨ ਸੈਲਫੀ ਲੈਂਦਾ ਹੈ। ਅਰਬਾਜ਼ ਖ਼ਾਨ ਦੇ ਹਾਵ ਭਾਵ ਤੋਂ ਲੱਗਦਾ ਸੀ ਕਿ ਉਹ ਕਾਫੀ ਗੁੱਸੇ ‘ਚ ਸਨ। ਸੋਸ਼ਲ ਮੀਡੀਆ ਤੇ ਅਰਬਾਜ਼ ਖ਼ਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

ਅਰਬਾਜ਼ ਖ਼ਾਨ ਦਾ ਵਰਕ ਫ੍ਰੰਟ 

ਅਰਬਾਜ਼ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਉਨ੍ਹਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਉਹ ਇੰਡਸਟਰੀ ਤੋਂ ਦੂਰ ਹਨ। ਅਰਬਾਜ਼ ਖ਼ਾਨ ਦਾ ਪੂਰਾ ਪਰਿਵਾਰ ਹੀ ਕਲਾ ਦੇ ਖੇਤਰ ‘ਚ ਰਿਹਾ ਹੈ ਅਤੇ ਉਹਨਾਂ ਦੇ ਪਿਤਾ ਜੀ ਵੀ ਬਾਲੀਵੁੱਡ ਦੇ ਮਸ਼ਹੂਰ ਰਾਈਟਰ ਰਹੇ ਹਨ ।ਭਰਾ ਸੋਹੇਲ ਤੇ ਸਲਮਾਨ ਖ਼ਾਨ ਵੀ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਹਨ।

© Copyright Galactic Television & Communications Pvt. Ltd. 2026. All rights reserved.