ਬਾਲੀਵੁੱਡ ਫ਼ਿਲਮ ਡਾਇਰੈਕਟਰ ਸ਼ਕੀਲ ਨੂਰਾਨੀ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਗ੍ਰਿਫਤਾਰ
ਬਾਲੀਵੁੱਡ ਇੰਡਸਟਰੀ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਸ਼ਕੀਲ ਨੂਰਾਨੀ ਨੂੰ ਪੁਲਿਸ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਮਹਾਂਬਲੇਸ਼ਵਰ ਹਿੱਲ ਸਟੇਸ਼ਨ ‘ਤੇ ਸਥਿਤ ਉਨ੍ਹਾਂ ਦੇ ਫਾਰਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਬਾਲੀਵੁੱਡ ਇੰਡਸਟਰੀ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਸ਼ਕੀਲ ਨੂਰਾਨੀ ਨੂੰ ਪੁਲਿਸ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਮਹਾਂਬਲੇਸ਼ਵਰ ਹਿੱਲ ਸਟੇਸ਼ਨ ‘ਤੇ ਸਥਿਤ ਉਨ੍ਹਾਂ ਦੇ ਫਾਰਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਤੈਤੀ ਸਾਲ ਦੀ ਇੱਕ ਉੱਭਰਦੀ ਹੋਈ ਅਦਾਕਾਰਾ ਨੇ ਜਬਰ ਜਨਾਹ ਤੇ ਧਮਕੀ ਦੇਣ ਦਾ ਇਲਜ਼ਾਮ ਲਗਾਇਆ ਹੈ।
ਸ਼ਕੀਲ ਨੂਰਾਨੀ ਨੇ ‘ਜੋਰੂ ਕਾ ਗੁਲਾਮ’ ਵਰਗੀਆਂ ਫ਼ਿਲਮਾਂ ਦੀ ਡਾਇਰੈਕਸ਼ਨ ਲਈ ਜਾਣੇ ਜਾਂਦੇ ਹਨ।ਇਸ ਫ਼ਿਲਮ ‘ਚ ਗੋਵਿੰਦਾ ਨੇ ਕੰਮ ਕੀਤਾ ਸੀ।ਮਹਿਲਾ ਅਦਾਕਾਰਾ ਦਾ ਇਲਜ਼ਾਮ ਹੈ ਕਿ ਪਿਛਲੇ ਚਾਰ ਸਾਲਾਂ ਦੇ ਦੌਰਾਨ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਉਨ੍ਹਾਂ ਨੂੰ ਜ਼ਹਿਰ ਵੀ ਦਿੱਤਾ, ਜਿਸ ਨਾਲ ਉਸ ਦਾ ਗਰਭਪਾਤ ਹੋ ਗਿਆ।

ਅਦਾਕਾਰਾ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਡਾਇਰੈਕਟਰ ਨੇ ਉਸ ਨੂੰ ਮਲਾਡ ਇਲਾਕੇ ‘ਚ ਆਪਣੇ ਕਿਸੇ ਫ਼ਿਲਮ ਦੇ ਪ੍ਰੋਜੈਕਟ ‘ਤੇ ਚਰਚਾ ਕਰਨ ਦੇ ਬਹਾਨੇ ਨਾਲ ਬੁਲਾਇਆ ਸੀ ਜਿੱਥੇ ਉਸ ਦੇ ਡਰਿੰਕ ‘ਚ ਕੁਝ ਮਿਲਾ ਦਿੱਤਾ ਤੇ ਉਸਦਾ ਜਿਨਸੀ ਸ਼ੋਸ਼ਣ ਕੀਤਾ ।ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਹਰ ਕੋਈ ਹੈਰਾਨ ਹੈ।