logo
logo

ਸੰਨੀ ਦਿਓਲ ਦੀ ਫ਼ਿਲਮ ‘ਸੂਰਿਆ’ ਰਿਲੀਜ਼ ਤੋਂ ਪਹਿਲਾਂ ਵਿਵਾਦਾਂ ‘ਚ ਘਿਰੀ, ਮੈਡੀਕਲ ਐਸੋਸੀਏਸ਼ਨ ਨੇ ਚੁੱਕੇ ਸਵਾਲ

ਸੰਨੀ ਦਿਓਲ ਦੀ ਫ਼ਿਲਮ ‘ਸੂਰਿਆ’ ਦਾ ਟੀਜ਼ਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਇਸ ਫ਼ਿਲਮ ‘ਚ ਡਾਕਟਰਾਂ ਦੇ ਪੇਸ਼ੇ ‘ਚ ਹੁੰਦੀ ਲਾਪਰਵਾਹੀ ਤੇ ਭ੍ਰਿਸ਼ਟਾਚਾਰ ਦੀ ਲੜਾਈ ਨੂੰ ਵਿਖਾਇਆ ਗਿਆ ਸੀ । ਜਿਸ ਦੇ ਖਿਲਾਫ ਸੰਨੀ ਦਿਓਲ ਲੜਦੇ ਹੋਏ ਨਜ਼ਰ ਆਉਣਗੇ । ਪਰ ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਚੁੱਕੀ ਹੈ। 

ਕਿਉਂਕਿ ਇਸ ਫ਼ਿਲਮ ‘ਤੇ ਮੈਡੀਕਲ ਐਸੋਸੀਏਸ਼ਨ ਨੇ ਸਵਾਲ ਚੁੱਕੇ ਹਨ ਅਤੇ ਫ਼ਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਪੱਤਰ ਲਿਖ ਕੇ ਇਸ ਫ਼ਿਲਮ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ।

ਸੰਨੀ ਦਿਓਲ ਦਾ ਵਰਕ ਫ੍ਰੰਟ 

ਸੰੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ। ਉਨ੍ਹਾਂ ਦੀ ਹਾਲ ਹੀ ‘ਚ ਬਟਵਾਰਾ ਫ਼ਿਲਮ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦਾਮਿਨੀ, ਬਾਰਡਰ, ਬਾਰਡਰ -2, ਘਾਇਲ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। 

ਸੰਨੀ ਦਿਓਲ ਦੀ ਨਿੱਜੀ ਜ਼ਿੰਦਗੀ 

ਸੰਨੀ ਦਿਓਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਪੁੱਤਰ ਹਨ। ਕਰਣ ਅਤੇ ਰਾਜਵੀਰ ਦਿਓਲ ਅਤੇ ਕਰਣ ਦਿਓਲ ਦਾ ਵਿਆਹ ਹੋ ਚੁੱਕਿਆ ਹੈ ਇਸ ਵਿਆਹ ‘ਚ ਉਨ੍ਹਾਂ ਦੇ ਦਾਦੇ ਧਰਮਿੰਦਰ ਦਿਓਲ ਨੇ ਵੀ ਖੂਬ ਭੰਗੜਾ ਪਾਇਆ ਸੀ। ਸੰਨੀ ਦਿਓਲ ਦੀ ਪਤਨੀ ਦਾ ਨਾਂਅ ਪੂਜਾ ਦਿਓਲ ਹੈ ਅਤੇ ਦੋਵਾਂ ਦਾ ਵਿਆਹ ਲੰਡਨ ‘ਚ ਹੋਇਆ ਸੀ । 

- GTC Pollywood

Top Stories