ਦੀਆ ਮਿਰਜ਼ਾ ਨੇ ਨਵਾਜ਼ੂਦੀਨ ਸਿੱਦੀਕੀ ਨੂੰ ਕਿਹਾ “ਨਾ ਬਾਤ ਕਰਨੇ ਕੀ ਤਮੀਜ਼ ਹੈ” ਅਦਾਕਾਰ ਨੇ ਦਿੱਤਾ ਜਵਾਬ “ਕਾਮ ਮੇ ਕਮੀ ਹੈ ਤੋ ਨਿਕਾਲ ਕੇ ਦਿਖਾਓ”

ਦੀਆ ਮਿਰਜ਼ਾ ਨੇ ਇੰਸਟਾਗ੍ਰਾਮ ’ਤੇ ਨਵਾਜ਼ੂਦੀਨ ਸਿੱਦੀਕੀ ਨੂੰ ਟੈਗ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ। ਇਸ ਵਿੱਚ ਉਨ੍ਹਾਂ ਨੇ ਅਦਾਕਾਰ ਨਾਲ ਕੰਮ ਕਰਨ ਦੇ ਤਜਰਬੇ ਨੂੰ ਮੁਸ਼ਕਲ ਦੱਸਿਆ ਅਤੇ ਉਨ੍ਹਾਂ ਦੇ ਰਵੱਈਏ ’ਤੇ ਸਵਾਲ ਚੁੱਕੇ। ਦੀਆ ਨੇ ਨਵਾਜ਼ੂਦੀਨ ਨੂੰ ਬਦਤਮੀਜ਼ ਕਹਿੰਦਿਆਂ ਉਨ੍ਹਾਂ ਦੇ ਐਟੀਟਿਊਡ ਦੀ ਵੀ ਆਲੋਚਨਾ ਕੀਤੀ।

By  Shaminder Kaur Kaler November 18th 2026 02:51 PM

 

 ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਅਤੇ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਨਵਾਜ਼ੂਦੀਨ ਸਿੱਦੀਕੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਡਾ. ਹਸਨ’ ਨੂੰ ਲੈ ਕੇ ਚਰਚਾ ਵਿੱਚ ਹਨ। ਪਰ ਇਸ ਵਾਰ ਦੋਵੇਂ ਆਪਣੀ ਸੀਰੀਜ਼ ਦੀ ਕਹਾਣੀ ਦੀ ਬਜਾਏ ਸੋਸ਼ਲ ਮੀਡੀਆ ’ਤੇ ਹੋਈ ਇੱਕ ਦਿਲਚਸਪ ਨੋਕ-ਝੋਕ ਕਾਰਨ ਸੁਰਖੀਆਂ ਵਿੱਚ ਆ ਗਏ ਹਨ। ਦਰਅਸਲ, ਦੀਆ ਮਿਰਜ਼ਾ ਨੇ ਇੰਸਟਾਗ੍ਰਾਮ ’ਤੇ ਨਵਾਜ਼ੂਦੀਨ ਸਿੱਦੀਕੀ ਨੂੰ ਟੈਗ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ। ਇਸ ਵਿੱਚ ਉਨ੍ਹਾਂ ਨੇ ਅਦਾਕਾਰ ਨਾਲ ਕੰਮ ਕਰਨ ਦੇ ਤਜਰਬੇ ਨੂੰ ਮੁਸ਼ਕਲ ਦੱਸਿਆ ਅਤੇ ਉਨ੍ਹਾਂ ਦੇ ਰਵੱਈਏ ’ਤੇ ਸਵਾਲ ਚੁੱਕੇ। ਦੀਆ ਨੇ ਨਵਾਜ਼ੂਦੀਨ ਨੂੰ ਬਦਤਮੀਜ਼ ਕਹਿੰਦਿਆਂ ਉਨ੍ਹਾਂ ਦੇ ਐਟੀਟਿਊਡ ਦੀ ਵੀ ਆਲੋਚਨਾ ਕੀਤੀ।


ਨਵਾਜ਼ੂਦੀਨ ਨੇ ਵੀ ਦਿੱਤਾ ਜਵਾਬ

ਦੀਆ ਦੀ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਸ਼ੁਰੂ ਹੋ ਗਈ। ਇਸ ਦੌਰਾਨ ਨਵਾਜ਼ੂਦੀਨ ਸਿੱਦੀਕੀ ਨੇ ਵੀ ਚੁੱਪ ਰਹਿਣ ਦੀ ਬਜਾਏ ਆਪਣਾ ਜਵਾਬ ਦਿੱਤਾ। ਉਨ੍ਹਾਂ ਨੇ ਕਮੈਂਟ ਕਰਦਿਆਂ ਲਿਖਿਆ, “ਐਟੀਟਿਊਡ ਵਿੱਚ ਕਮੀ ਕੱਢਣਾ ਆਸਾਨ ਹੈ, ਕੰਮ ਵਿੱਚ ਕੱਢ ਕੇ ਦਿਖਾਓ।”ਨਵਾਜ਼ੂਦੀਨ ਦੇ ਇਸ ਜਵਾਬ ਨੇ ਦੋਵਾਂ ਦੀ ਗੱਲਬਾਤ ਨੂੰ ਹੋਰ ਵੀ ਚਰਚਾ ਵਿੱਚ ਲਿਆ ਦਿੱਤਾ। ਪ੍ਰਸ਼ੰਸਕਾਂ ਵੱਲੋਂ ਇਸ ’ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।


ਕੀ ਇਹ ਅਸਲ ਵਿਵਾਦ ਹੈ ਜਾਂ ਸੀਰੀਜ਼ ਦੀ ਪ੍ਰਮੋਸ਼ਨ?

ਦੋਵਾਂ ਕਲਾਕਾਰਾਂ ਦੀ ਇਸ ਸੋਸ਼ਲ ਮੀਡੀਆ ਨੋਕ-ਝੋਕ ਨੂੰ ਦੇਖ ਕੇ ਕਈ ਲੋਕ ਇਸ ਨੂੰ ਅਸਲ ਵਿਵਾਦ ਮੰਨ ਰਹੇ ਹਨ, ਜਦਕਿ ਕੁਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਆਉਣ ਵਾਲੀ ਸੀਰੀਜ਼ ਦੀ ਪ੍ਰਮੋਸ਼ਨ ਦਾ ਇੱਕ ਤਰੀਕਾ ਹੋ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਦੀਆ ਨੇ ਆਪਣੀ ਪੋਸਟ ਵਿੱਚ ਨਵਾਜ਼ੂਦੀਨ ਦੇ ਕਿਰਦਾਰ ਦਾ ਜ਼ਿਕਰ ਵੀ ਕੀਤਾ ਸੀ, ਜਿਸ ਕਾਰਨ ਲੋਕਾਂ ਨੂੰ ਇਸ ਪਿੱਛੇ ਪ੍ਰਮੋਸ਼ਨਲ ਰਣਨੀਤੀ ਹੋਣ ਦਾ ਸ਼ੱਕ ਹੋ ਰਿਹਾ ਹੈ।


ਹਾਲਾਂਕਿ, ਦੋਵਾਂ ਕਲਾਕਾਰਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਿਸੇ ਅਸਲ ਨਿੱਜੀ ਵਿਵਾਦ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਉਨ੍ਹਾਂ ਦੀ ਇਹ ਬਹਿਸ ਹਕੀਕਤ ਹੈ ਜਾਂ ਸਿਰਫ਼ ਦਰਸ਼ਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼।

ਕੀ ਹੈ ਵੈੱਬ ਸੀਰੀਜ਼ ‘ਡਾ. ਹਸਨ’ ਦੀ ਕਹਾਣੀ?

ਦੀਆ ਮਿਰਜ਼ਾ ਅਤੇ ਨਵਾਜ਼ੂਦੀਨ ਸਿੱਦੀਕੀ ਜਲਦ ਹੀ ਮੈਡੀਕਲ ਡਰਾਮਾ ਸੀਰੀਜ਼ ‘ਡਾ. ਹਸਨ’ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਸੀਰੀਜ਼ ਦਾ ਨਿਰਦੇਸ਼ਨ ਰੋਹਨ ਸਿੱਪੀ ਕਰ ਰਹੇ ਹਨ। ਇਸ ਵਿੱਚ ਨਵਾਜ਼ੂਦੀਨ ਡਾ. ਇਮਰਾਨ ਹਸਨ ਅਤੇ ਦੀਆ ਮਿਰਜ਼ਾ ਡਾ. ਪਲਕ ਜੈਨ ਦੀ ਭੂਮਿਕਾ ਨਿਭਾਉਂਦੇ ਦਿਖਾਈ ਦੇਣਗੇ। ਇਸ ਤੋਂ ਇਲਾਵਾ ਫੈਸਲ ਰਾਸ਼ਿਦ ਵੀ ਡਾ. ਵਿਵੇਕ ਭਾਰਗਵ ਦੇ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ।ਸੀਰੀਜ਼ ਦੀ ਕਹਾਣੀ ਇੱਕ ਪ੍ਰਤਿਭਾਸ਼ਾਲੀ ਡਾਕਟਰ ਅਤੇ ਉਸ ਦੀ ਮੈਡੀਕਲ ਟੀਮ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਗੁੰਝਲਦਾਰ ਮੈਡੀਕਲ ਮਾਮਲਿਆਂ ਨੂੰ ਸੁਲਝਾਉਣ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਦੀ ਹੈ।

‘ਡਾ. ਹਸਨ’ ਦਾ ਪ੍ਰੀਮੀਅਰ 27 ਦਸੰਬਰ 2026 ਨੂੰ ਜਿਓਹੌਟਸਟਾਰ ’ਤੇ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੀਆ ਅਤੇ ਨਵਾਜ਼ੂਦੀਨ ਦੀ ਇਹ ਸੋਸ਼ਲ ਮੀਡੀਆ ਨੋਕ-ਝੋਕ ਸੀਰੀਜ਼ ਦੀ ਪ੍ਰਮੋਸ਼ਨ ਦਾ ਹਿੱਸਾ ਸਾਬਤ ਹੁੰਦੀ ਹੈ ਜਾਂ ਇਸ ਪਿੱਛੇ ਕੋਈ ਹੋਰ ਕਹਾਣੀ ਹੈ।

Related Post

16ਵੇਂ ਦਿਨ ਵੀ ਬਾਕਸ ਆਫਿਸ ’ਤੇ ਛਾਈ 'ਰਾਮਾਇਣ', ਰਣਬੀਰ ਕਪੂਰ ਦੀ ਫ਼ਿਲਮ ਨੇ ਕਮਾਏ ਕਰੋੜਾਂ ਰੁਪਏ
ਸਮੰਥਾ ਰੂਥ ਪ੍ਰਭੂ ਬਣੀ ਮਾਂ, ਬੇਬੀ ਬੁਆਏ ਨੂੰ ਦਿੱਤਾ ਜਨਮ, ਤਸਵੀਰ ਸਾਂਝੀ ਕਰਕੇ ਅਦਾਕਾਰਾ ਨੇ ਦਿੱਤੀ ਜਾਣਕਾਰੀ
ਅਫੇਅਰ ਦੀਆਂ ਖ਼ਬਰਾਂ ਵਿਚਾਲੇ ਕ੍ਰਿਤੀ ਸੈਨਨ ਨੇ ਕਬੀਰ ਬਹੀਆ ’ਤੇ ਲੁਟਾਇਆ ਪਿਆਰ, ਖ਼ਾਸ ਤਸਵੀਰ ਸਾਂਝੀ ਕਰ ਦਿੱਤੀ ਜਨਮਦਿਨ ਦੀ ਵਧਾਈ
ਤੱਬੂ ਦੀ OTT ਦੁਨੀਆ ਵਿੱਚ ਨਵੀਂ ਪਾਰੀ, YRF ਦੀ Netflix ਸੀਰੀਜ਼ ‘ਟਨਲ ਮੈਨ’ ਵਿੱਚ ਆਵੇਗੀ ਨਜ਼ਰ; ਉੱਤਰਾਖੰਡ ਰੈਸਕਿਊ ਆਪ੍ਰੇਸ਼ਨ ਤੋਂ ਪ੍ਰੇਰਿਤ ਹੈ ਕਹਾਣੀ
ਸੋਨਾ ਮਹਾਪਾਤਰਾ ਨੇ ਸਲਮਾਨ ਖ਼ਾਨ 'ਤੇ ਕੱਸਿਆ ਤੰਜ਼, ਗਾਇਕੀ ਦਾ ਉਡਾਇਆ ਮਜ਼ਾਕ, ਪੁਰਾਣੇ ਵਿਵਾਦ ਨੂੰ ਲੈ ਕੇ ਵੀ ਖੋਲ੍ਹੇ ਰਾਜ਼
'Ramayana' ਦੀ ਸੀਤਾ ਸਾਈ ਪੱਲਵੀ ਨੇ ਅਗਲੀ ਫ਼ਿਲਮ ਲਈ ਬਦਲਿਆ ਆਪਣਾ ਲੁੱਕ, ਛੋਟੇ ਵਾਲ ਦੇਖ ਕੇ ਮਾਂ ਵੀ ਰਹਿ ਗਈ ਹੈਰਾਨ

© Copyright Galactic Television & Communications Pvt. Ltd. 2026. All rights reserved.