ਕੋਮਲ ਰਾਣੀ ਨਾਲ ਲਾਲਬਾਗਚਾ ਰਾਜਾ ਪਹੁੰਚਣ ’ਤੇ ਗੋਵਿੰਦਾ ਨੇ ਤੋੜੀ ਚੁੱਪੀ, ਕਿਹਾ- ‘ਤੁਹਾਨੂੰ ਕੀ ਤਕਲੀਫ਼ ਹੈ?’
ਗੋਵਿੰਦਾ ਨੇ ਹੁਣ ਇਸ ਦੌਰੇ ਨੂੰ ਲੈ ਕੇ ਹੋ ਰਹੀ ਆਲੋਚਨਾ ’ਤੇ ਆਪਣੀ ਗੱਲ ਰੱਖੀ ਹੈ। ਇੱਕ ਹਾਲੀਆ ਇੰਟਰਵਿਊ ਦੌਰਾਨ ਅਦਾਕਾਰ ਨੇ ਦੱਸਿਆ ਕਿ ਉਹ ਲਾਲਬਾਗਚਾ ਰਾਜਾ ਕੋਲ ਆਪਣੀ ਆਉਣ ਵਾਲੀ ਫ਼ਿਲਮ ‘ਰੂਪਾ’ ਲਈ ਆਸ਼ੀਰਵਾਦ ਲੈਣ ਗਏ ਸਨ। ਇਸ ਫ਼ਿਲਮ ਵਿੱਚ ਕੋਮਲ ਰਾਣੀ ਵੀ ਉਨ੍ਹਾਂ ਨਾਲ ਕੰਮ ਕਰ ਰਹੀ ਹੈ।
ਬਾਲੀਵੁੱਡ ਅਦਾਕਾਰ ਗੋਵਿੰਦਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਉਹ ਆਪਣੀ ਕਥਿਤ ਕੋ-ਸਟਾਰ ਕੋਮਲ ਰਾਣੀ ਸਵਰਣਕਾਰ ਨਾਲ ਮੁੰਬਈ ਦੇ ਮਸ਼ਹੂਰ ਲਾਲਬਾਗਚਾ ਰਾਜਾ ਦੇ ਦਰਸ਼ਨ ਕਰਨ ਪਹੁੰਚੇ ਸਨ। ਇਸ ਤੋਂ ਬਾਅਦ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਈਆਂ।

ਗੋਵਿੰਦਾ ਨੇ ਹੁਣ ਇਸ ਦੌਰੇ ਨੂੰ ਲੈ ਕੇ ਹੋ ਰਹੀ ਆਲੋਚਨਾ ’ਤੇ ਆਪਣੀ ਗੱਲ ਰੱਖੀ ਹੈ। ਇੱਕ ਹਾਲੀਆ ਇੰਟਰਵਿਊ ਦੌਰਾਨ ਅਦਾਕਾਰ ਨੇ ਦੱਸਿਆ ਕਿ ਉਹ ਲਾਲਬਾਗਚਾ ਰਾਜਾ ਕੋਲ ਆਪਣੀ ਆਉਣ ਵਾਲੀ ਫ਼ਿਲਮ ‘ਰੂਪਾ’ ਲਈ ਆਸ਼ੀਰਵਾਦ ਲੈਣ ਗਏ ਸਨ। ਇਸ ਫ਼ਿਲਮ ਵਿੱਚ ਕੋਮਲ ਰਾਣੀ ਵੀ ਉਨ੍ਹਾਂ ਨਾਲ ਕੰਮ ਕਰ ਰਹੀ ਹੈ।

ਗੋਵਿੰਦਾ ਨੇ ਕਿਹਾ ਕਿ ਕੋ-ਸਟਾਰ ਨਾਲ ਧਾਰਮਿਕ ਸਥਾਨ ’ਤੇ ਜਾਣਾ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਮੁਤਾਬਕ, ਇਸ ਤੋਂ ਪਹਿਲਾਂ ਵੀ ਉਹ ਕਰਿਸ਼ਮਾ ਕਪੂਰ ਅਤੇ ਰਵੀਨਾ ਟੰਡਨ ਨਾਲ ਫ਼ਿਲਮਾਂ ਦੀ ਕਾਮਯਾਬੀ ਲਈ ਬੱਪਾ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਉਹ ਰਾਣੀ ਨਾਲ ਫ਼ਿਲਮ ਲਈ ਪ੍ਰਾਰਥਨਾ ਕਰਨ ਗਏ ਸਨ ਅਤੇ ਲੋਕਾਂ ਨੂੰ ਇਸ ’ਤੇ ਇਤਰਾਜ਼ ਕਿਉਂ ਹੈ, ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।ਗੋਵਿੰਦਾ ਅਤੇ ਕੋਮਲ ਰਾਣੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਅਫ਼ੇਅਰ ਦੀਆਂ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ। ਹਾਲਾਂਕਿ ਗੋਵਿੰਦਾ ਨੇ ਇਨ੍ਹਾਂ ਚਰਚਾਵਾਂ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਮੁੱਖ ਤੌਰ ’ਤੇ ਆਪਣੀ ਫ਼ਿਲਮ ‘ਰੂਪਾ’ ਅਤੇ ਲਾਲਬਾਗਚਾ ਰਾਜਾ ਦੇ ਦਰਸ਼ਨ ਕਰਨ ਬਾਰੇ ਹੀ ਗੱਲ ਕੀਤੀ।
ਸੁਨੀਤਾ ਆਹੂਜਾ ਦੇ ਬਿਆਨ ਨੇ ਵੀ ਖਿੱਚਿਆ ਧਿਆਨ
ਦੂਜੇ ਪਾਸੇ, ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਦੇ ਇੱਕ ਬਿਆਨ ਨੇ ਵੀ ਸੋਸ਼ਲ ਮੀਡੀਆ ’ਤੇ ਚਰਚਾ ਛੇੜ ਦਿੱਤੀ। ਗੋਵਿੰਦਾ ਦੇ ਕੋਮਲ ਰਾਣੀ ਨਾਲ ਲਾਲਬਾਗਚਾ ਰਾਜਾ ਜਾਣ ਤੋਂ ਬਾਅਦ ਸੁਨੀਤਾ ਨੇ ਪੈਪਰਾਜ਼ੀ ਨਾਲ ਗੱਲ ਕਰਦਿਆਂ ਇਨਸਾਨਾਂ ਅਤੇ ਪਾਲਤੂ ਜਾਨਵਰਾਂ ਦੇ ਪਿਆਰ ਨੂੰ ਲੈ ਕੇ ਟਿੱਪਣੀ ਕੀਤੀ। ਉਨ੍ਹਾਂ ਦੇ ਇਸ ਬਿਆਨ ਨੂੰ ਕੁਝ ਲੋਕਾਂ ਨੇ ਗੋਵਿੰਦਾ ਨਾਲ ਜੋੜ ਕੇ ਦੇਖਿਆ।