ਅਦਾਕਾਰਾ ਕੋਮਲ ਰਾਣੀ ਦੇ ਨਾਲ ਨਜ਼ਰ ਆਏ ਗੋਵਿੰਦਾ, ਪਤਨੀ ਸੁਨੀਤਾ ਆਹੂਜਾ ਲਗਾ ਚੁੱਕੀ ਹੈ ਇਲਜ਼ਾਮ
ਅਦਾਕਾਰ ਗੋੋਵਿੰਦਾ ਇੱਕ ਵਾਰ ਮੁੜ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ। ਉਨ੍ਹਾਂ ਨੂੰ ਅਦਾਕਾਰਾ ਕੋਮਲ ਰਾਣੀ ਸਵਰਣਕਾਰ ਦੇ ਨਾਲ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਲਿੰਕ ਅਪ ਦੀਆਂ ਖਬਰਾਂ ਨੇ ਤੇਜ਼ੀ ਫੜ ਲਈ ਹੈ। ਏਅਰਪੋਰਟ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ‘ਚ ਅਦਾਕਾਰ ਗੋਵਿੰਦਾ ਅਦਾਕਾਰਾ ਕੋਮਲ ਦੇ ਨਾਲ ਦਿਖਾਈ ਦੇ ਰਹੇ ਹਨ ਅਦਾਕਾਰਾ ਨੇ ਕਾਲਾ ਚਸ਼ਮਾ ਲਗਾਇਆ ਹੋਇਆ ਸੀ ਜਦੋਂਕਿ ਗੋਵਿੰਦਾ ਖੁਦ ਵੀ ਕਾਲੇ ਚਸ਼ਮੇ ਦੇ ਨਾਲ ਕੈਜ਼ੂਅਲ ਲੁੱਕ ‘ਚ ਨਜ਼ਰ ਆਏ ।

ਇਸ ਜੋੜੀ ਨੂੰ ਵੇਖ ਕੇ ਫੈਨਸ ਨੇ ਵੀ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਅਤੇ ਗੋਵਿੰਦਾ ਦੀ ਤਾਰੀਫ ਵੀ ਕੀਤੀ।ਕੋਮਲ ਦੇ ਨਾਲ ਗੋੋਵਿੰਦਾ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਉਸ ਕਥਿਤ ‘ਕੋਮਲ’ ਦੇ ਨਾਲ ਜੋੜ ਕੇ ਵੇਖ ਰਹੇ ਹਨ।

ਜਿਸ ਦੇ ਨਾਲ ਅਦਾਕਾਰ ਦਾ ਨਾਮ ਜੁੜਦਾ ਰਿਹਾ ਹੈ। ਖਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦਾ ਅਫੇਅਰ ਪਿਛਲੇ ਚਾਰ ਸਾਲ ਤੋਂ ਚੱਲ ਰਿਹਾ ਹੈ ਅਤੇ ਦੋਵੇਂ ਜਣੇ ਉਤਰਾਖੰਡ ‘ਚ ਇੱਕ ਈਵੈਂਟ ‘ਚ ਗਏ ਹਨ। ਜੀਟੀਸੀ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ।ਗੋਵਿੰਦਾ ਦੀ ਪਤਨੀ ਸੁਨੀਤਾ ਆਹੁਜਾ ਨੇ ‘ਕੋਮਲ’ ਦਾ ਜ਼ਿਕਰ ਆਪਣੀ ਇੰਟਰਵਿਊ ‘ਚ ਕਰ ਚੁੱਕੀ ਹੈ।