ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਹੇਮਾ ਮਾਲਿਨੀ ਦਾ ਬਾਲੀਵੁੱਡ ਕਮਬੈਕ ’ਤੇ ਵੱਡਾ ਬਿਆਨ, ਕਿਹਾ- ‘ਮੈਂ ਜੋ ਕਰ ਰਹੀ ਹਾਂ ਉਸ ਤੋਂ ਖੁਸ਼ ਹਾਂ’

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੇਮਾ ਮਾਲਿਨੀ ਇਨ੍ਹੀਂ ਦਿਨੀਂ ਇੱਕ ਵਾਰ ਫਿਰ ਚਰਚਾ ਵਿੱਚ ਹਨ। ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਕਈ ਬਦਲਾਅ ਆਏ ਹਨ। ਹਾਲਾਂਕਿ ਹੇਮਾ ਮਾਲਿਨੀ ਅੱਜ ਵੀ ਸਮਾਜਿਕ ਅਤੇ ਰਾਜਨੀਤਿਕ ਕੰਮਾਂ ਵਿੱਚ ਸਰਗਰਮ ਹਨ। ਇਸ ਦੌਰਾਨ ਉਨ੍ਹਾਂ ਦੇ ਬਾਲੀਵੁੱਡ ਵਿੱਚ ਮੁੜ ਵਾਪਸੀ ਕਰਨ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।

By  Shaminder Kaur Kaler August 22nd 2026 06:00 PM

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੇਮਾ ਮਾਲਿਨੀ ਇਨ੍ਹੀਂ ਦਿਨੀਂ ਇੱਕ ਵਾਰ ਫਿਰ ਚਰਚਾ ਵਿੱਚ ਹਨ। ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਕਈ ਬਦਲਾਅ ਆਏ ਹਨ। ਹਾਲਾਂਕਿ ਹੇਮਾ ਮਾਲਿਨੀ ਅੱਜ ਵੀ ਸਮਾਜਿਕ ਅਤੇ ਰਾਜਨੀਤਿਕ ਕੰਮਾਂ ਵਿੱਚ ਸਰਗਰਮ ਹਨ। ਇਸ ਦੌਰਾਨ ਉਨ੍ਹਾਂ ਦੇ ਬਾਲੀਵੁੱਡ ਵਿੱਚ ਮੁੜ ਵਾਪਸੀ ਕਰਨ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।

ਕੀ ਫਿਲਮਾਂ ’ਚ ਵਾਪਸੀ ਕਰੇਗੀ ਹੇਮਾ ਮਾਲਿਨੀ?

ਹੇਮਾ ਮਾਲਿਨੀ ਦੀ ਆਖਰੀ ਬਾਲੀਵੁੱਡ ਫਿਲਮ ‘ਸ਼ਿਮਲਾ ਮਿਰਚੀ’ ਸਾਲ 2020 ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਹ ਵੱਡੇ ਪਰਦੇ ਤੋਂ ਦੂਰ ਰਹੀ। ਹੁਣ ਜਦੋਂ ਉਨ੍ਹਾਂ ਤੋਂ ਫਿਲਮਾਂ ਵਿੱਚ ਵਾਪਸੀ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਬੜੇ ਸਾਦੇ ਅੰਦਾਜ਼ ਵਿੱਚ ਆਪਣੀ ਗੱਲ ਰੱਖੀ।ਹੇਮਾ ਮਾਲਿਨੀ ਨੇ ਕਿਹਾ ਕਿ ਇਸ ਸਵਾਲ ਦਾ ਜਵਾਬ ਦੇਣਾ ਉਨ੍ਹਾਂ ਲਈ ਮੁਸ਼ਕਲ ਹੈ, ਕਿਉਂਕਿ ਉਹ ਹੁਣ ਇਸ ਬਾਰੇ ਜ਼ਿਆਦਾ ਨਹੀਂ ਸੋਚਦੀ। ਉਨ੍ਹਾਂ ਮੁਤਾਬਕ ਉਹ ਆਪਣੀ ਮੌਜੂਦਾ ਜ਼ਿੰਦਗੀ ਤੋਂ ਖੁਸ਼ ਹਨ ਅਤੇ ਜੋ ਕੁਝ ਕਰ ਰਹੇ ਹਨ, ਉਸ ਵਿੱਚ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ।


ਪਰਿਵਾਰ ਅਤੇ ਲੋਕਾਂ ਦੀ ਸੇਵਾ ਨੂੰ ਦਿੱਤੀ ਤਰਜੀਹ

ਹੇਮਾ ਮਾਲਿਨੀ ਨੇ ਦੱਸਿਆ ਕਿ ਉਹ ਆਪਣੇ ਚੋਣ ਖੇਤਰ ਦੇ ਲੋਕਾਂ ਲਈ ਕੰਮ ਕਰਦੀ ਹਨ। ਇਸ ਤੋਂ ਇਲਾਵਾ ਉਹ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਵੀ ਸਮਾਂ ਬਿਤਾਉਣਾ ਪਸੰਦ ਕਰਦੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਵੀ ਉਨ੍ਹਾਂ ਦੀ ਲੋੜ ਹੈ।ਧਰਮਿੰਦਰ ਦੀਆਂ ਯਾਦਾਂ ਨਾਲ ਜੁੜੀ ਆਪਣੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਹੇਮਾ ਮਾਲਿਨੀ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਹੁਣ ਇਨ੍ਹਾਂ ਹੀ ਚੀਜ਼ਾਂ ਨਾਲ ਭਰੀ ਹੋਈ ਹੈ। ਇਸ ਤੋਂ ਸਾਫ ਹੈ ਕਿ ਫਿਲਹਾਲ ਉਨ੍ਹਾਂ ਦਾ ਧਿਆਨ ਮੁੜ ਫਿਲਮਾਂ ਵਿੱਚ ਆਉਣ ਦੀ ਬਜਾਏ ਪਰਿਵਾਰ, ਸਮਾਜ ਸੇਵਾ ਅਤੇ ਆਪਣੇ ਹੋਰ ਕੰਮਾਂ ’ਤੇ ਹੈ।


ਕਲਾ ਨਾਲ ਅੱਜ ਵੀ ਜੁੜੀ ਹੋਈ ਹੈ ਡ੍ਰੀਮ ਗਰਲ

ਹੇਮਾ ਮਾਲਿਨੀ ਨੇ ਭਾਵੇਂ ਫਿਲਮਾਂ ਵਿੱਚ ਆਪਣੀ ਮੌਜੂਦਗੀ ਘਟਾ ਦਿੱਤੀ ਹੈ, ਪਰ ਉਹ ਕਲਾ ਤੋਂ ਪੂਰੀ ਤਰ੍ਹਾਂ ਦੂਰ ਨਹੀਂ ਹੋਈ। ਉਹ ਸਟੇਜ ਪਰਫਾਰਮੈਂਸ, ਨ੍ਰਿਤ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਨਾਲ ਜੁੜੀ ਰਹੀ ਹੈ। ਇਸ ਤੋਂ ਇਲਾਵਾ ਰਾਜਨੀਤੀ ਵਿੱਚ ਵੀ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹੇਮਾ ਮਾਲਿਨੀ ਦੀ ਗੱਲ ਤੋਂ ਇਹ ਤਾਂ ਸਪੱਸ਼ਟ ਹੈ ਕਿ ਇਸ ਸਮੇਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਰਿਵਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਸਭ ਤੋਂ ਵੱਧ ਮਹੱਤਵ ਰੱਖਦੀਆਂ ਹਨ। ਹੁਣ ਭਵਿੱਖ ਵਿੱਚ ਉਹ ਫਿਲਮਾਂ ਵਿੱਚ ਵਾਪਸੀ ਕਰਦੀ ਹਨ ਜਾਂ ਨਹੀਂ, ਇਹ ਦੇਖਣਾ ਦਿਲਚਸਪ ਹੋਵੇਗਾ।



© Copyright Galactic Television & Communications Pvt. Ltd. 2026. All rights reserved.