ਸੈਲਫੀ ਲੈਂਦੇ ਹੋਏ ਇਬ੍ਰਾਹੀਮ ਅਲੀ ਖ਼ਾਨ ਦੇ ਕੱਪੜਿਆਂ ‘ਤੇ ਡੁੱਲੀ ਕੌਫੀ, ਵੀਡੀਓ ਹੋ ਰਿਹਾ ਵਾਇਰਲ

ਸੈਫ ਅਲੀ ਖ਼ਾਨ ਦੇ ਪੁੱਤਰ ਇਬ੍ਰਾਹੀਮ ਅਲੀ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਇਬ੍ਰਾਹੀਮ ਦੇ ਨਾਲ ਸੈਲਫੀ ਲੈਣ ਦੇ ਲਈ ਇੱਕ ਸ਼ਖਸ ਆਉਂਦਾ ਹੈ। ਇਸੇ ਦੌਰਾਨ ਇੱਕ ਸ਼ਖਸ ਉਸ ਦੇ ਨਾਲ ਸੈਲਫੀ ਲੈਣ ਦੇ ਲਈ ਆਉਂਦਾ ਹੈ ਅਤੇ ਸੈਲਫੀ ਲੈ ਵੀ ਲੈਂਦਾ ਹੈ ਅਤੇ ਇਸ ਤੋਂ ਬਾਅਦ ਉਹ ਇਬ੍ਰਾਹੀਮ ਦੇ ਨਾਲ ਹੱਥ ਮਿਲਵਾਉਣ ਲੱਗਦਾ ਹੈ ਅਤੇ ਇਸੇ ਦੌਰਾਨ ਉਸ ਦੇ ਹੱਥੋਂ ਕੌਫੀ ਛੁੱਟ ਜਾਂਦੀ ਹੈ ਅਤੇ ਉਸ ਦੇ ਕੱਪੜਿਆਂ ‘ਤੇ ਪੈ ਜਾਂਦੀ ਹੈ।

By  Shaminder Kaur Kaler October 1st 2026 06:00 PM

ਸੈਫ ਅਲੀ ਖ਼ਾਨ ਦੇ ਪੁੱਤਰ ਇਬ੍ਰਾਹੀਮ ਅਲੀ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਇਬ੍ਰਾਹੀਮ ਦੇ ਨਾਲ ਸੈਲਫੀ ਲੈਣ ਦੇ ਲਈ ਇੱਕ ਸ਼ਖਸ ਆਉਂਦਾ ਹੈ। ਇਸੇ ਦੌਰਾਨ ਇੱਕ ਸ਼ਖਸ ਉਸ ਦੇ ਨਾਲ ਸੈਲਫੀ ਲੈਣ ਦੇ ਲਈ ਆਉਂਦਾ ਹੈ ਅਤੇ ਸੈਲਫੀ ਲੈ ਵੀ ਲੈਂਦਾ ਹੈ ਅਤੇ ਇਸ ਤੋਂ ਬਾਅਦ ਉਹ ਇਬ੍ਰਾਹੀਮ ਦੇ ਨਾਲ ਹੱਥ ਮਿਲਵਾਉਣ ਲੱਗਦਾ ਹੈ ਅਤੇ ਇਸੇ ਦੌਰਾਨ ਉਸ ਦੇ ਹੱਥੋਂ ਕੌਫੀ ਛੁੱਟ ਜਾਂਦੀ ਹੈ ਅਤੇ ਉਸ ਦੇ ਕੱਪੜਿਆਂ ‘ਤੇ ਪੈ ਜਾਂਦੀ ਹੈ। ਸੋਸ਼ਲ ਮੀਡੀਆ ਤੇ ਅਦਾਕਾਰ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 


ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦਾ ਪੁੱਤ ਹੈ ਇਬ੍ਰਾਹੀਮ 

ਇਬ੍ਰਾਹੀਮ ਖਾਨ ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦਾ ਪੁੱਤ ਹੈ। ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖ਼ਾਨ ਵੀ ਵਧੀਆ ਅਦਾਕਾਰ ਹਨ ਅਤੇ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਅਦਾਕਾਰਾ ਅੰਮ੍ਰਿਤਾ ਸਿੰਘ ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੇ ਹਨ ਅਤੇ ਜਦੋਂ ਦੋਵਾਂ ਨੇ ਵਿਆਹ ਕਰਵਾਇਆ ਸੀ ਤਾਂ ਦੋਨਾਂ ਦੀ ਉਮਰ ‘ਚ ਵੱਡਾ ਫਰਕ ਸੀ। ਸਾਲ ੨੦੧੩ ‘ਚ ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ ।

© Copyright Galactic Television & Communications Pvt. Ltd. 2026. All rights reserved.