ਇਮਤਿਆਜ਼ ਅਲੀ ਦੀ ਧੀ ਇਦਾ ਨੇ ਕਰਵਾ ਲਈ ਮੰਗਣੀ, ਕ੍ਰਿਸ਼ ਅਗਰਵਾਲ ਬਣੇ ਲਾਈਫ ਪਾਰਟਨਰ
ਮਸ਼ਹੂਰ ਫਿਲਮ ਮੇਕਰ ਇਮਤਿਆਜ਼ ਅਲੀ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੀ ਧੀ ਇਦਾ ਅਲੀ ਨੇ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਰਿਸ਼ਤੇ ਨੂੰ ਅਗਲੇ ਪੜਾਅ ’ਤੇ ਲਿਜਾਂਦਿਆਂ ਆਪਣੇ ਪਾਰਟਨਰ ਕ੍ਰਿਸ਼ ਅਗਰਵਾਲ ਨਾਲ ਮੰਗਣੀ ਕਰ ਲਈ ਹੈ। ਮੁੰਬਈ ਵਿੱਚ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਇਹ ਖਾਸ ਸਮਾਰੋਹ ਹੋਇਆ।
ਮਸ਼ਹੂਰ ਫਿਲਮਮੇਕਰ ਇਮਤਿਆਜ਼ ਅਲੀ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੀ ਧੀ ਇਦਾ ਅਲੀ ਨੇ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਰਿਸ਼ਤੇ ਨੂੰ ਅਗਲੇ ਪੜਾਅ ’ਤੇ ਲਿਜਾਂਦਿਆਂ ਆਪਣੇ ਪਾਰਟਨਰ ਕ੍ਰਿਸ਼ ਅਗਰਵਾਲ ਨਾਲ ਮੰਗਣੀ ਕਰ ਲਈ ਹੈ। ਮੁੰਬਈ ਵਿੱਚ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਇਹ ਖਾਸ ਸਮਾਰੋਹ ਹੋਇਆ।
ਸਗਾਈ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਇਦਾ ਅਤੇ ਕ੍ਰਿਸ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਮੌਕੇ ਇਮਤਿਆਜ਼ ਅਲੀ ਨੇ ਵੀ ਹੋਣ ਵਾਲੇ ਜਵਾਈ ਨੂੰ ਆਪਣਾ ਆਸ਼ੀਰਵਾਦ ਦਿੱਤਾ। ਪਰਿਵਾਰ ਲਈ ਇਹ ਪਲ ਬੇਹੱਦ ਖਾਸ ਅਤੇ ਯਾਦਗਾਰ ਰਿਹਾ।

ਨਾਰਵੇ ਦੇ ਬੀਚ ’ਤੇ ਕੀਤਾ ਸੀ ਰੋਮਾਂਟਿਕ ਪ੍ਰਪੋਜ਼
ਇਦਾ ਅਤੇ ਕ੍ਰਿਸ਼ ਕਈ ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਕ੍ਰਿਸ਼ ਨੇ ਨਾਰਵੇ ਦੇ ਯਟਰੇਸੈਂਡ ਬੀਚ ’ਤੇ ਇਦਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਇਹ ਪਲ ਕਾਫੀ ਰੋਮਾਂਟਿਕ ਸੀ ਅਤੇ ਇਦਾ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਸੀ।ਇਸ ਪ੍ਰਪੋਜ਼ਲ ਤੋਂ ਬਾਅਦ ਇਦਾ ਨੇ ਆਪਣੀ ਅੰਗੂਠੀ ਦੀ ਝਲਕ ਵੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਹੁਣ ਮੁੰਬਈ ਵਿੱਚ ਪਰਿਵਾਰ ਅਤੇ ਕਰੀਬੀਆਂ ਦੀ ਮੌਜੂਦਗੀ ਵਿੱਚ ਹੋਈ ਸਗਾਈ ਨਾਲ ਦੋਵਾਂ ਦੇ ਰਿਸ਼ਤੇ ਨੂੰ ਅਧਿਕਾਰਤ ਤੌਰ ’ਤੇ ਨਵਾਂ ਪੜਾਅ ਮਿਲ ਗਿਆ ਹੈ।
ਕੌਣ ਹਨ ਕ੍ਰਿਸ਼ ਅਗਰਵਾਲ?
ਕ੍ਰਿਸ਼ ਅਗਰਵਾਲ ਦਾ ਫਿਲਮ ਇੰਡਸਟਰੀ ਨਾਲ ਸਿੱਧਾ ਸਬੰਧ ਨਹੀਂ ਹੈ। ਹਾਲਾਂਕਿ, ਇਦਾ ਅਤੇ ਕ੍ਰਿਸ਼ ਲੰਬੇ ਸਮੇਂ ਤੋਂ ਇੱਕ-ਦੂਜੇ ਦੇ ਨਾਲ ਹਨ ਅਤੇ ਸੋਸ਼ਲ ਮੀਡੀਆ ’ਤੇ ਵੀ ਇਕੱਠੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਦੋਵਾਂ ਦੀਆਂ ਤਸਵੀਰਾਂ ਤੋਂ ਉਨ੍ਹਾਂ ਦੀ ਬਾਂਡਿੰਗ ਅਤੇ ਇੱਕ-ਦੂਜੇ ਲਈ ਪਿਆਰ ਸਾਫ਼ ਨਜ਼ਰ ਆਉਂਦਾ ਹੈ।ਹੁਣ ਇਦਾ ਅਤੇ ਕ੍ਰਿਸ਼ ਦੀ ਸਗਾਈ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਅਤੇ ਫਿਲਮ ਜਗਤ ਨਾਲ ਜੁੜੀਆਂ ਹਸਤੀਆਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈਆਂ ਦੇ ਰਹੀਆਂ ਹਨ।