ਗਾਇਕ ਜੁਬਿਨ ਨੌਟਿਆਲ ਦੇ ਘਰ ਖੁਸ਼ੀਆਂ ਨੇ ਦਿੱਤੀ ਦਸਤਕ, ਪਤਨੀ ਨੇ ਪੁੱਤ ਨੂੰ ਦਿੱਤਾ ਜਨਮ
ਗਾਇਕ ਜੁਬਿਨ ਨੌਟਿਆਲ ਪਿਤਾ ਬਣ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ TOI ਨੂੰ ਦਿੱਤੀ ਹੈ। ਖਬਰਾਂ ਮੁਤਾਬਕ ਜੁਬਿਨ ਦੇ ਘਰ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਪੁੱਤਰ ਦਾ ਜਨਮ ਹੋਇਆ ਹੈ। ਪਰਿਵਾਰ ‘ਚ ਨਵੇਂ ਮੈਂਬਰ ਦੇ ਆਉਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ । ਪਰ ਜੁਬਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਹੈ।

ਦੱਸ ਦਈਏ ਕਿ ਗਾਇਕ ਨੇ ਆਪਣੇ ਵਿਆਹ ਨੂੰ ਵੀ ਬਹੁਤ ਨਿੱਜੀ ਰੱਖਿਆ ਸੀ ਅਤੇ ਵਿਆਹ ‘ਚ ਰਿਸ਼ਤੇਦਾਰ, ਮਿੱਤਰ ਤੇ ਪਰਿਵਾਰਕ ਮੈਂਬਰ ਦੀ ਸ਼ਾਮਿਲ ਹੋਏ ਸਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਰਟੀ ਬਾਲੀਵੁੱਡ ਦੇ ਲਈ ਨਹੀਂ ਕੀਤੀ ਸੀ ।

ਜੁਬਿਨ ਨੌਟਿਆਲ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਹੀ ਨਿੱਜੀ ਰੱਖਦੇ ਹਨ।ਉਨ੍ਹਾਂ ਨੇ ਆਪਣੇ ਹੋਮਟਾਊਨ ‘ਚ ਹੀ ਵਿਆਹ ਕਰਵਾਇਆ ਸੀ ਅਤੇ ਆਪਣੇ ਪਤਨੀ ਦੇ ਬਾਰੇ ਵੀ ਉਨ੍ਹਾਂ ਨੇ ਕਦੇ ਕੋਈ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕੀਤੀ।ਉਹ ਆਪਣੇ ਗੀਤਾਂ ਰਾਤਾਂ ਲੰਬੀਆਂ, ਲੁਟ ਗਏ, ਤੁਮ ਹੀ ਆਨਾ ਦੇ ਲਈ ਜਾਣੇ ਜਾਂਦੇ ਹਨ।