ਕੰਗਨਾ ਰਣੌਤ ਨੇ ਤਾਪਸੀ ਪਨੂੰ, ਆਸ਼ੂਤੋਸ਼ ਰਾਣਾ, ਸੋਨੂੰ ਸੂਦ ‘ਤੇ ਸਾਧਿਆ ਨਿਸ਼ਾਨਾ,ਕਿਹਾ “ਇਹ ਭੁੱਖੇ ਨੰਗੇ ਲੋਕ….”

ਕੰਗਨਾ ਰਣੌਤ ਆਪਣੇ ਬੜਬੋਲੇ ਸੁਭਾਅ ਲਈ ਜਾਣੀ ਜਾਂਦੀ ਹੈ।ਹੁਣ ਉਸ ਨੇ ਤਾਪਸੀ ਪੰਨੂ, ਸੋਨੂੰ ਸੂਦ ਦੇ ਨਾਲ ਪੰਗਾ ਲੈ ਲਿਆ ਹੈ। ਤਾਪਸੀ ਪਨੂੰ ਦੇ ਨਾਲ ਉਨ੍ਹਾਂ ਦਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਤਾਪਸੀ ਪਨੂੰ ਨੂੰ ਕੰਗਨਾ ਰਣੌਤ ਦੇ ਨਾਲ ਹੋਏ ਉਸ ਦੇ ਝਗੜੇ ਦੇ ਬਾਰੇ ਪੁੱਛਿਆ ਗਿਆ ਤਾਂ ਜਿਸ ਤੋਂ ਬਾਅਦ ਤਾਪਸੀ ਪੰਨੂ ਨੇ ਕਿਹਾ ਸੀ ਕਿ ਉਨ੍ਹਾਂ ਦੀ ਰਾਏ ਉਨ੍ਹਾਂ ਦੀ ਪਰਵਰਿਸ਼ ਨੂੰ ਦਰਸਾਉਂਦੀ ਹੈ। ਜਿਸ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਨੇ ਤਾਪਸੀ ਨੂੰ ਸਸਤੀ ਕਾਪੀ ਕਿਹਾ ਤੇ ਅਦਾਕਾਰਾ ਦੇ ਪਾਲਣ ਪੋਸ਼ਣ ‘ਤੇ ਸਵਾਲ ਚੁੱਕੇ ।

By  Shaminder Kaur Kaler August 25th 2026 01:49 PM -- Updated: August 25th 2026 02:18 PM

ਕੰਗਨਾ ਰਣੌਤ ਆਪਣੇ ਬੜਬੋਲੇ ਸੁਭਾਅ ਲਈ ਜਾਣੀ ਜਾਂਦੀ ਹੈ।ਹੁਣ ਉਸ ਨੇ ਤਾਪਸੀ ਪੰਨੂ, ਸੋਨੂੰ ਸੂਦ ਦੇ ਨਾਲ ਪੰਗਾ ਲੈ ਲਿਆ ਹੈ। ਤਾਪਸੀ ਪਨੂੰ ਦੇ ਨਾਲ ਉਨ੍ਹਾਂ ਦਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਤਾਪਸੀ ਪਨੂੰ ਨੂੰ ਕੰਗਨਾ ਰਣੌਤ ਦੇ ਨਾਲ ਹੋਏ ਉਸ ਦੇ ਝਗੜੇ ਦੇ ਬਾਰੇ ਪੁੱਛਿਆ ਗਿਆ ਤਾਂ ਜਿਸ ਤੋਂ ਬਾਅਦ ਤਾਪਸੀ ਪੰਨੂ ਨੇ ਕਿਹਾ ਸੀ ਕਿ ਉਨ੍ਹਾਂ ਦੀ ਰਾਏ ਉਨ੍ਹਾਂ ਦੀ ਪਰਵਰਿਸ਼ ਨੂੰ ਦਰਸਾਉਂਦੀ ਹੈ। ਜਿਸ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਨੇ ਤਾਪਸੀ ਨੂੰ ਸਸਤੀ ਕਾਪੀ ਕਿਹਾ ਤੇ ਅਦਾਕਾਰਾ ਦੇ ਪਾਲਣ ਪੋਸ਼ਣ ‘ਤੇ ਸਵਾਲ ਚੁੱਕੇ ।

ਤਾਪਸੀ ਪੰਨੂ ਨੇ ਅਦਾਕਾਰਾ ਨੂੰ ਠੋਕਵਾਂ ਜਵਾਬ ਦਿੰਦੇ ਹੋਏ ਲਿਖਿਆ “ਆਖਿਰਕਾਰ ਸਾਬਤ ਹੋ ਗਿਆ”।ਹਾਲਾਂਕਿ ਅਦਾਕਾਰਾ ਨੇ ਬਿਨਾਂ ਕਿਸੇ ਦਾ ਨਾਮ ਲਏ ਇਸ ਗੱਲ ਦਾ ਜਵਾਬ ਦਿੱਤਾ ਪਰ ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਕੰਗਨਾ ਦੀ ਪੋਸਟ ਦਾ ਜਵਾਬ ਮੰਨ ਰਹੇ ਹਨ । 

ਆਸ਼ੂਤੋਸ਼ ਰਾਣਾ, ਸੋਨੂੰ ਸੂਦ, ਬਾਬਾ ਰਾਮਦੇਵ ਨੂੰ ਜਵਾਬ 

ਅਦਾਕਾਰਾ ਕੰਗਨਾ ਰਣੌਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਨੇ ਆਸ਼ੂਤੋਸ਼ ਰਾਣਾ, ਸੋਨੂੰ ਸੂਦ ‘ਤੇ ਬਾਬਾ ਰਾਮਦੇਵ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਲੋਕ ਮੇਰੇ ਵਾਂਗ ਜ਼ਿੰਦਗੀ ‘ਚ ਇੱਕ ਪਰਸੈਂਟ ਵੀ ਕਾਮਯਾਬ ਨਹੀਂ ਹੋ ਪਾਏ ਹੋ ਤਾਂ ਮੈਂ ਤੁਹਾਡੀ ਇੱਕ ਵੀ ਗੱਲ ਨਹੀਂ ਸੁਣਾਂਗੀ। ਇਸ ਦੇ ਨਾਲ ਹੀ ਅਦਾਕਾਰਾ ਨੇ ਕਿਹਾ ਕਿ ਇਹ ਚਾਰ ਲੋਕ ਮੀਡੀਆ ‘ਚ ਆਉਣ ਦੇ ਲਈ ਮੈਨੂੰ ਗਾਲਾਂ ਦਿੰਦੇ ਨੇ, ਮੇਰੀ ਪਰਵਰਿਸ਼ ‘ਤੇ ਸਵਾਲ ਚੁੱਕਦੇ ਨੇ ।ਪਹਿਲਾਂ ਤੁਸੀਂ ਕੰਗਨਾ ਰਣੌਤ ਬਣੋ ਤਾਂ ਸਹੀ। ਕੋਈ ਕੁੱਤਾ ਕਹਿ ਰਿਹਾ ਹੈ, ਕੋਈ ਗਾਲਾਂ ਦੇ ਰਿਹਾ ਹੈ।ਮੈਂ ਇਹ ਗੰਦੀ ਟਿੱਪਣੀਆਂ ਨਹੀਂ ਸੁਣਾਂਗੀ।ਇਹ ਭੁੱਖੇ ਨੰਗੇ ਲੋਕ ਮੇਰੇ ਤੇ ਟਿੱਪਣੀਆਂ ਕਰ ਰਹੇ ਹਨ । 

© Copyright Galactic Television & Communications Pvt. Ltd. 2026. All rights reserved.