ਫਿਲਮ ‘ਧੁਰੰਧਰ’ ਦੇ ਗੀਤ ਰਾਹੀਂ ਸੁਰਖੀਆਂ ਵਿੱਚ ਆਈ ਸਿੰਗਰ ਰੇਬਲ (Rebel) ਨਾਲ ਇੱਕ ਹੈਰਾਨ ਕਰ ਦੇਣ ਵਾਲਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਪ੍ਰੋਗਰਾਮ ਦੌਰਾਨ ਡਰੋਨ ਉਨ੍ਹਾਂ ਦੇ ਚਿਹਰੇ ਨਾਲ ਟਕਰਾ ਗਿਆ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਈ।
Add GTC Pollywood on Google
ਫਿਲਮ ‘ਧੁਰੰਧਰ’ ਦੇ ਗੀਤ ਰਾਹੀਂ ਸੁਰਖੀਆਂ ਵਿੱਚ ਆਈ ਸਿੰਗਰ ਰੇਬਲ (Rebel) ਨਾਲ ਇੱਕ ਹੈਰਾਨ ਕਰ ਦੇਣ ਵਾਲਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਪ੍ਰੋਗਰਾਮ ਦੌਰਾਨ ਡਰੋਨ ਉਨ੍ਹਾਂ ਦੇ ਚਿਹਰੇ ਨਾਲ ਟਕਰਾ ਗਿਆ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰੇਬਲ ਆਪਣੀ ਪਰਫਾਰਮੈਂਸ ਦੇ ਰਹੀ ਸੀ। ਇਸ ਦੌਰਾਨ ਕੈਮਰੇ ਲਈ ਵਰਤਿਆ ਜਾ ਰਿਹਾ ਡਰੋਨ ਅਚਾਨਕ ਉਨ੍ਹਾਂ ਦੇ ਕਾਫ਼ੀ ਨੇੜੇ ਆ ਗਿਆ ਅਤੇ ਸਿੱਧਾ ਚਿਹਰੇ ਨਾਲ ਜਾ ਟਕਰਾਇਆ।
ਇਸ ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸਿੰਗਰ ਦੇ ਪ੍ਰਸ਼ੰਸਕਾਂ ਵਿੱਚ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਇਸ ਘਟਨਾ ਨੂੰ ਲੈ ਕੇ ਚਰਚਾ ਹੋ ਰਹੀ ਹੈ।
_4f2a471743749fc597cea50ed96132c4_1280X720.webp)
ਜ਼ਿਕਰਯੋਗ ਹੈ ਕਿ ਫਿਲਮ ‘ਧੁਰੰਧਰ’ ਨਾਲ ਜੁੜੇ ਗੀਤ ਕਾਰਨ ਰੇਬਲ ਨੂੰ ਕਾਫ਼ੀ ਪਛਾਣ ਮਿਲੀ ਹੈ। ਫਿਲਹਾਲ ਇਸ ਹਾਦਸੇ ਵਿੱਚ ਉਨ੍ਹਾਂ ਨੂੰ ਕਿੰਨੀ ਸੱਟ ਲੱਗੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਪੁਸ਼ਟੀ ਹੋਣੀ ਬਾਕੀ ਹੈ।
- GTC Pollywood