ਬਾਲੀ ਤੋਂ ਸਟ੍ਰੈਚਰ ’ਤੇ ਮੁੰਬਈ ਲਿਆਂਦੀ ਗਈ ਨੁਸਰਤ ਭਰੂਚਾ, ਵੀਡੀਓ ਹੋਈ ਵਾਇਰਲ

ਬਾਲੀ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਬਾਲੀਵੁੱਡ ਅਦਾਕਾਰਾ ਨੁਸ਼ਰਤ ਭਰੂਚਾ ਨੂੰ ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਮੁੰਬਈ ਲਿਆਂਦਾ ਗਿਆ ਹੈ। ਇਸ ਦੌਰਾਨ ਅਦਾਕਾਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ਵਿੱਚ ਉਹ ਸਟ੍ਰੈਚਰ ’ਤੇ ਲੇਟੀ ਨਜ਼ਰ ਆ ਰਹੀ ਹੈ।

By  Shaminder Kaur Kaler October 3rd 2026 05:37 PM

ਬਾਲੀ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਬਾਲੀਵੁੱਡ ਅਦਾਕਾਰਾ ਨੁਸ਼ਰਤ ਭਰੂਚਾ ਨੂੰ ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਮੁੰਬਈ ਲਿਆਂਦਾ ਗਿਆ ਹੈ। ਇਸ ਦੌਰਾਨ ਅਦਾਕਾਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ਵਿੱਚ ਉਹ ਸਟ੍ਰੈਚਰ ’ਤੇ ਲੇਟੀ ਨਜ਼ਰ ਆ ਰਹੀ ਹੈ।ਵਾਇਰਲ ਵੀਡੀਓ ਵਿੱਚ  ਨੁਸਰਤ ਦੀ ਨੱਕ ਵਿੱਚ ਆਕਸੀਜਨ ਦੀ ਟਿਊਬ ਲੱਗੀ ਹੋਈ ਦਿਖਾਈ ਦਿੰਦੀ ਹੈ। ਮੈਡੀਕਲ ਟੀਮ ਉਸਨੂੰ ਸਟ੍ਰੈਚਰ ਸਮੇਤ ਐਂਬੂਲੈਂਸ ਤੱਕ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਅਦਾਕਾਰਾ ਇਸ਼ਾਰਿਆਂ ਰਾਹੀਂ ਗੱਲ ਕਰਦੀ ਵੀ ਦਿਖਾਈ ਦਿੰਦੀ ਹੈ।


ਰੀੜ੍ਹ ਦੀ ਹੱਡੀ ’ਚ ਸੱਟ, ਮੁੰਬਈ ’ਚ ਹੋਵੇਗਾ ਇਲਾਜ

ਰਿਪੋਰਟ ਮੁਤਾਬਕ ਬਾਲੀ ਵਿੱਚ ਹਾਦਸੇ ਤੋਂ ਬਾਅਦ  ਨੁਸਰਤ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੀ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੁੱਢਲੇ ਇਲਾਜ ਤੋਂ ਬਾਅਦ ਹੁਣ ਉਸਨੂੰ ਮੁੰਬਈ ਲਿਆਂਦਾ ਗਿਆ ਹੈ, ਜਿੱਥੇ ਡਾਕਟਰ ਉਸਦੀ ਸਥਿਤੀ ਦੀ ਜਾਂਚ ਕਰਕੇ ਅਗਲੇ ਇਲਾਜ ਬਾਰੇ ਫ਼ੈਸਲਾ ਕਰਨਗੇ।


ਅਦਾਕਾਰਾ ਦੇ ਮੁੰਬਈ ਪਹੁੰਚਣ ਸਮੇਂ ਮੈਡੀਕਲ ਟੀਮ ਲਗਾਤਾਰ ਉਸਦੀ ਨਿਗਰਾਨੀ ਕਰਦੀ ਨਜ਼ਰ ਆਈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ  ਨੁਸਰਤ  ਦੇ ਪ੍ਰਸ਼ੰਸਕ ਉਸਦੀ ਸਿਹਤ ਨੂੰ ਲੈ ਕੇ ਚਿੰਤਤ ਹਨ ਅਤੇ ਸੋਸ਼ਲ ਮੀਡੀਆ ’ਤੇ ਉਸਦੀ ਜਲਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ।


ਪਰਿਵਾਰ ਅਤੇ ਕਰੀਬੀ ਲੋਕ ਅਦਾਕਾਰਾ ਦੇ ਨਾਲ

ਇਸ ਮੁਸ਼ਕਲ ਸਮੇਂ ਦੌਰਾਨ  ਨੁਸਰਤ  ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਉਸਦੇ ਨਾਲ ਹਨ। ਉਸਦੀ ਟੀਮ ਵੱਲੋਂ ਵੀ ਪ੍ਰਸ਼ੰਸਕਾਂ ਨੂੰ ਅਦਾਕਾਰਾ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਗਈ ਹੈ। ਨੁਸਰਤ  ਭਰੂਚਾ ਦੇ ਹਾਦਸੇ ਨਾਲ ਜੁੜੇ ਵੇਰਵਿਆਂ ਬਾਰੇ ਅਜੇ ਹੋਰ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ। ਫਿਲਹਾਲ ਪ੍ਰਸ਼ੰਸਕ ਉਸਦੀ ਸਿਹਤ ਵਿੱਚ ਸੁਧਾਰ ਦੀ ਉਮੀਦ ਕਰ ਰਹੇ ਹਨ।


 

© Copyright Galactic Television & Communications Pvt. Ltd. 2026. All rights reserved.