ਪਾਕਿਸਤਾਨੀ ਐਕਟਰ ਨੇ ਕੀਤਾ ਕੈਟਰੀਨਾ ਕੈਫ ਦਾ ਸਮਰਥਨ, ਕਿਹਾ—“ਜੇ ਔਰਤ ਮਰਦ ਦੇ ਪੈਮਾਨੇ ’ਤੇ ਖਰੀ ਨਾ ਉਤਰੇ ਤਾਂ…”
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੂੰ ਲੈ ਕੇ ਪਾਕਿਸਤਾਨੀ ਅਦਾਕਾਰ ਅਲੀ ਜ਼ਫਰ ਦਾ ਇੱਕ ਬਿਆਨ ਚਰਚਾ ਵਿੱਚ ਆ ਗਿਆ ਹੈ। ਅਦਾਕਾਰ ਨੇ ਕੈਟਰੀਨਾ ਕੈਫ ਦੇ ਸਮਰਥਨ ਵਿੱਚ ਗੱਲ ਕਰਦਿਆਂ ਔਰਤਾਂ ਨੂੰ ਮਰਦਾਂ ਦੇ ਬਣਾਏ ਪੈਮਾਨਿਆਂ ’ਤੇ ਪਰਖਣ ਦੀ ਸੋਚ ’ਤੇ ਸਵਾਲ ਚੁੱਕੇ ਹਨ। ਪਾਕਿਸਤਾਨੀ ਐਕਟਰ ਨੇ ਕਿਹਾ ਕਿ ਕਿਸੇ ਵੀ ਔਰਤ ਦੀ ਕਾਬਲੀਅਤ ਜਾਂ ਕਦਰ ਨੂੰ ਸਿਰਫ਼ ਇਸ ਆਧਾਰ ’ਤੇ ਨਹੀਂ ਤੋਲਿਆ ਜਾਣਾ ਚਾਹੀਦਾ ਕਿ ਉਹ ਮਰਦਾਂ ਵੱਲੋਂ ਤੈਅ ਕੀਤੇ ਮਾਪਦੰਡਾਂ ’ਤੇ ਕਿੰਨੀ ਖਰੀ ਉਤਰਦੀ ਹੈ।
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੂੰ ਲੈ ਕੇ ਪਾਕਿਸਤਾਨੀ ਅਦਾਕਾਰ ਅਲੀ ਜ਼ਫਰ ਦਾ ਇੱਕ ਬਿਆਨ ਚਰਚਾ ਵਿੱਚ ਆ ਗਿਆ ਹੈ। ਅਦਾਕਾਰ ਨੇ ਕੈਟਰੀਨਾ ਕੈਫ ਦੇ ਸਮਰਥਨ ਵਿੱਚ ਗੱਲ ਕਰਦਿਆਂ ਔਰਤਾਂ ਨੂੰ ਮਰਦਾਂ ਦੇ ਬਣਾਏ ਪੈਮਾਨਿਆਂ ’ਤੇ ਪਰਖਣ ਦੀ ਸੋਚ ’ਤੇ ਸਵਾਲ ਚੁੱਕੇ ਹਨ। ਪਾਕਿਸਤਾਨੀ ਐਕਟਰ ਨੇ ਕਿਹਾ ਕਿ ਕਿਸੇ ਵੀ ਔਰਤ ਦੀ ਕਾਬਲੀਅਤ ਜਾਂ ਕਦਰ ਨੂੰ ਸਿਰਫ਼ ਇਸ ਆਧਾਰ ’ਤੇ ਨਹੀਂ ਤੋਲਿਆ ਜਾਣਾ ਚਾਹੀਦਾ ਕਿ ਉਹ ਮਰਦਾਂ ਵੱਲੋਂ ਤੈਅ ਕੀਤੇ ਮਾਪਦੰਡਾਂ ’ਤੇ ਕਿੰਨੀ ਖਰੀ ਉਤਰਦੀ ਹੈ। ਉਨ੍ਹਾਂ ਮੁਤਾਬਕ ਔਰਤਾਂ ਦੀ ਆਪਣੀ ਪਹਿਚਾਣ, ਸੋਚ ਅਤੇ ਸਮਰੱਥਾ ਹੁੰਦੀ ਹੈ, ਜਿਸ ਨੂੰ ਆਪਣੀ ਜਗ੍ਹਾ ਸਨਮਾਨ ਮਿਲਣਾ ਚਾਹੀਦਾ ਹੈ।

ਅਲੀ ਜ਼ਫਰ ਰਹਿ ਚੁੱਕੇ ਹਨ ਕੈਟਰੀਨਾ ਕੈਫ ਦੇ ਕੋ ਸਟਾਰ
ਅਲੀ ਜ਼ਫਰ ਨੇ ਕੈਟਰੀਨਾ ਕੈਫ ਦੇ ਨਾਲ ਕੰਮ ਕੀਤਾ ਹੈ ਅਤੇ ਬੀਤੇ ਦਿਨੀਂ ਜਦੋਂ ਕੈਟਰੀਨਾ ਕੈਫ ਗਣੇਸ਼ ਉਤਸਵ ਦੇ ਦੌਰਾਨ ਅੰਬਾਨੀ ਪਰਿਵਾਰ ਦੇ ਵੱਲੋਂ ਰੱਖੀ ਪਾਰਟੀ ‘ਚ ਸ਼ਾਮਿਲ ਹੋਣ ਗਏ ਸਨ ਤਾਂ ਉਨ੍ਹਾਂ ਨੂੰ ਵੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਫਿਗਰ ਤੇ ਵਧੇ ਹੋਏ ਵਜ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅਲੀ ਜ਼ਫਰ ਦਾ ਇਹ ਬਿਆਨ ਸਾਹਮਣੇ ਆਇਆ ਹੈ।
_18c4455c29fb8cc6c7465b59baa362e3_1280X720.webp)
ਲਵ ਗਿੱਲ ਦਾ ਵਰਕ ਫ੍ਰੰਟ
ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਸ਼ੱਕਰਪਾਰੇ, ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੇ ਹਨ। ਘਰ ਦੇ ਮੈਂਬਰਾਂ ਦੀ ਲੜਾਈ ਤੋਂ ਪ੍ਰੇਸ਼ਾਨ ਹੋਈ ਲਵ ਗਿੱਲ, ਵੀਡੀਓ ‘ਚ ਰੋਂਦੀ ਨਜ਼ਰ ਆਈ ਅਦਾਕਾਰਾ