ਰਾਜਪਾਲ ਯਾਦਵ ਨੇ ਮੁਸ਼ਤਾਕ ਖ਼ਾਨ ਦੇ ਨਾਲ ਮੌਤ ਤੋਂ ਪਹਿਲਾਂ ਕੀਤੀ ਸੀ ਮੁਲਾਕਾਤ, ਵੀਡੀਓ ਅਦਾਕਾਰ ਨੇ ਕੀਤਾ ਸਾਂਝਾ, ਬਾਅਦ ਚ ਕੀਤਾ ਡਿਲੀਟ

ਅਦਾਕਾਰ ਰਾਜਪਾਲ ਯਾਦਵ ਨੇ ਮੁਸ਼ਤਾਕ ਖ਼ਾਨ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜੋ ਉਨ੍ਹਾਂ ਦੇ ਦਿਹਾਂਤ ਤੋਂ ਮਹਿਜ਼ ਦੋ ਘੰਟੇ ਦਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਮੁਸ਼ਤਾਕ ਖ਼ਾਨ ਦੇ ਨਾਲ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਰਾਜਪਾਲ ਯਾਦਵ ਮੁਸ਼ਤਾਕ ਖ਼ਾਨ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler September 26th 2026 11:59 AM -- Updated: September 26th 2026 12:01 PM

ਅਦਾਕਾਰ ਰਾਜਪਾਲ ਯਾਦਵ ਨੇ ਮੁਸ਼ਤਾਕ ਖ਼ਾਨ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜੋ ਉਨ੍ਹਾਂ ਦੇ ਦਿਹਾਂਤ ਤੋਂ ਮਹਿਜ਼ ਦੋ ਘੰਟੇ ਦਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਮੁਸ਼ਤਾਕ ਖ਼ਾਨ ਦੇ ਨਾਲ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਰਾਜਪਾਲ ਯਾਦਵ ਮੁਸ਼ਤਾਕ ਖ਼ਾਨ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।


ਹਾਲਾਂਕਿ ਰਾਜਪਾਲ ਯਾਦਵ ਦੀ ਕਿਸੇ ਵੀ ਗੱਲ ਦਾ ਮੁਸ਼ਤਾਕ ਖ਼ਾਨ ਜਵਾਬ ਨਹੀਂ ਦੇ ਰਹੇ ਹਨ। ਰਾਜਪਾਲ ਯਾਦਵ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਸੀ ਕਿ “ਮੈਂ ਦਿਨ 'ਚ ਹੀ ਮੁਸ਼ਤਾਕ ਭਾਈ ਨੂੰ ਮਿਲ ਕੇ ਆਇਆ ਹਾਂ।ਉਨ੍ਹਾਂ ਨਾਲ ਗੱਲਾਂ ਕੀਤੀਆਂ। ਮੈਨੂੰ ਦੇਖ ਕੇ ਉਨ੍ਹਾਂ ਨੇ ਮੇਰੇ ਨਾਲ ਹੱਥ ਵੀ ਮਿਲਾਇਆ। ਉਨ੍ਹਾਂ ਨੇ ਪੂਰੀ ਗੱਲਬਾਤ ਸੁਣੀ ਅਤੇ ਉਸ ’ਤੇ ਪ੍ਰਤੀਕਿਰਿਆ ਵੀ ਦਿੱਤੀ।”ਹਾਲਾਂਕਿ ਉਨ੍ਹਾਂ  ਨੇ ਇਸ ਵੀਡੀਓ ਨੂੰ ਬਾਅਦ ‘ਚ ਡਿਲੀਟ ਵੀ ਕਰ ਦਿੱਤਾ।


ਕੈਂਸਰ ਦੀ ਬੀਮਾਰੀ ਦੇ ਨਾਲ ਹੋਈ ਮੌਤ 

ਅਦਾਕਾਰ ਮੁਸ਼ਤਾਕ ਖ਼ਾਨ ਦੀ ਕੈਂਸਰ ਦੀ ਬੀਮਾਰੀ ਦੇ ਨਾਲ ਦਿਹਾਂਤ ਹੋ ਗਿਆ ਸੀ ।ਉਹ ਪਿਛਲੇ ਕਈ ਮਹੀਨਿਆਂ ਤੋਂ ਇਸ ਬੀਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਬੀਤੇ ਦਿਨੀਂ ਉਨ੍ਹਾਂ ਦਾ ਇਸ ਬੀਮਾਰੀ ਦੇ ਕਾਰਨ ਦਿਹਾਂਤ ਹੋ ਗਿਆ ਸੀ ।ਉਨ੍ਹਾਂ ਦੇ ਸਪੁਰਦ-ਏ-ਖ਼ਾਕ ਦੇ ਮੌਕੇ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

Related Post

16ਵੇਂ ਦਿਨ ਵੀ ਬਾਕਸ ਆਫਿਸ ’ਤੇ ਛਾਈ 'ਰਾਮਾਇਣ', ਰਣਬੀਰ ਕਪੂਰ ਦੀ ਫ਼ਿਲਮ ਨੇ ਕਮਾਏ ਕਰੋੜਾਂ ਰੁਪਏ
ਸਮੰਥਾ ਰੂਥ ਪ੍ਰਭੂ ਬਣੀ ਮਾਂ, ਬੇਬੀ ਬੁਆਏ ਨੂੰ ਦਿੱਤਾ ਜਨਮ, ਤਸਵੀਰ ਸਾਂਝੀ ਕਰਕੇ ਅਦਾਕਾਰਾ ਨੇ ਦਿੱਤੀ ਜਾਣਕਾਰੀ
ਅਫੇਅਰ ਦੀਆਂ ਖ਼ਬਰਾਂ ਵਿਚਾਲੇ ਕ੍ਰਿਤੀ ਸੈਨਨ ਨੇ ਕਬੀਰ ਬਹੀਆ ’ਤੇ ਲੁਟਾਇਆ ਪਿਆਰ, ਖ਼ਾਸ ਤਸਵੀਰ ਸਾਂਝੀ ਕਰ ਦਿੱਤੀ ਜਨਮਦਿਨ ਦੀ ਵਧਾਈ
ਤੱਬੂ ਦੀ OTT ਦੁਨੀਆ ਵਿੱਚ ਨਵੀਂ ਪਾਰੀ, YRF ਦੀ Netflix ਸੀਰੀਜ਼ ‘ਟਨਲ ਮੈਨ’ ਵਿੱਚ ਆਵੇਗੀ ਨਜ਼ਰ; ਉੱਤਰਾਖੰਡ ਰੈਸਕਿਊ ਆਪ੍ਰੇਸ਼ਨ ਤੋਂ ਪ੍ਰੇਰਿਤ ਹੈ ਕਹਾਣੀ
ਦੀਆ ਮਿਰਜ਼ਾ ਨੇ ਨਵਾਜ਼ੂਦੀਨ ਸਿੱਦੀਕੀ ਨੂੰ ਕਿਹਾ “ਨਾ ਬਾਤ ਕਰਨੇ ਕੀ ਤਮੀਜ਼ ਹੈ” ਅਦਾਕਾਰ ਨੇ ਦਿੱਤਾ ਜਵਾਬ “ਕਾਮ ਮੇ ਕਮੀ ਹੈ ਤੋ ਨਿਕਾਲ ਕੇ ਦਿਖਾਓ”
ਸੋਨਾ ਮਹਾਪਾਤਰਾ ਨੇ ਸਲਮਾਨ ਖ਼ਾਨ 'ਤੇ ਕੱਸਿਆ ਤੰਜ਼, ਗਾਇਕੀ ਦਾ ਉਡਾਇਆ ਮਜ਼ਾਕ, ਪੁਰਾਣੇ ਵਿਵਾਦ ਨੂੰ ਲੈ ਕੇ ਵੀ ਖੋਲ੍ਹੇ ਰਾਜ਼

© Copyright Galactic Television & Communications Pvt. Ltd. 2026. All rights reserved.