ਰਾਜਪਾਲ ਯਾਦਵ ਦੇ ਘਰ ‘ਤੇ ਬੈਂਕ ਨੇ ਲਗਾਇਆ ਕੁਰਕੀ ਦਾ ਨੋਟਿਸ, 16 ਕਰੋੜ ਦੇ ਕਰਜ਼ ਦਾ ਹੈ ਮਾਮਲਾ

ਮਨੋਰੰਜਨ ਜਗਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੇ ਘਰ ‘ਤੇ ਬੈਂਕ ਵੱਲੋਂ ਕੁਰਕੀ ਦਾ ਨੋਟਿਸ ਲਗਾਇਆ ਗਿਆ ਹੈ। ਇਸ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।ਰਿਪੋਰਟਾਂ ਅਨੁਸਾਰ ਇਹ ਕਾਰਵਾਈ ਕਥਿਤ ਤੌਰ ‘ਤੇ ਕਰਜ਼ੇ ਜਾਂ ਵਿੱਤੀ ਬਕਾਇਆ ਨਾਲ ਜੁੜੇ ਮਾਮਲੇ ਦੇ ਸੰਦਰਭ ਵਿੱਚ ਕੀਤੀ ਗਈ ਹੈ।

By  Shaminder Kaur Kaler August 6th 2026 11:59 AM

ਮਨੋਰੰਜਨ ਜਗਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੇ ਘਰ ‘ਤੇ ਬੈਂਕ ਵੱਲੋਂ ਕੁਰਕੀ ਦਾ ਨੋਟਿਸ ਲਗਾਇਆ ਗਿਆ ਹੈ। ਇਸ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।ਰਿਪੋਰਟਾਂ ਅਨੁਸਾਰ ਇਹ ਕਾਰਵਾਈ ਕਥਿਤ ਤੌਰ ‘ਤੇ ਕਰਜ਼ੇ ਜਾਂ ਵਿੱਤੀ ਬਕਾਇਆ ਨਾਲ ਜੁੜੇ ਮਾਮਲੇ ਦੇ ਸੰਦਰਭ ਵਿੱਚ ਕੀਤੀ ਗਈ ਹੈ। ਹਾਲਾਂਕਿ, ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਰਾਜਪਾਲ ਯਾਦਵ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।


ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਮਾਮਲੇ ਦਾ ਅਗਲਾ ਕਾਨੂੰਨੀ ਪੜਾਅ ਕੀ ਹੋਵੇਗਾ ਜਾਂ ਦੋਵਾਂ ਧਿਰਾਂ ਵਿਚਕਾਰ ਕੋਈ ਸਮਝੌਤਾ ਹੋਇਆ ਹੈ ਜਾਂ ਨਹੀਂ। ਜਿਵੇਂ ਹੀ ਇਸ ਮਾਮਲੇ ਨਾਲ ਸਬੰਧਤ ਕੋਈ ਅਧਿਕਾਰਕ ਜਾਣਕਾਰੀ ਜਾਂ ਬਿਆਨ ਸਾਹਮਣੇ ਆਵੇਗਾ, ਉਸ ਤੋਂ ਬਾਅਦ ਹੀ ਸਥਿਤੀ ਦੀ ਪੂਰੀ ਤਸਵੀਰ ਸਾਫ਼ ਹੋ ਸਕੇਗੀ।ਇਸ ਘਟਨਾ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਅਤੇ ਹਰ ਕੋਈ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦੀ ਉਡੀਕ ਕਰ ਰਿਹਾ ਹੈ।

ਦੱਸ ਦਈਏ ਕਿ ਅਦਾਕਾਰ ਰਾਜਪਾਲ ਯਾਦਵ ਨੇ ਆਪਣੀ ਪਤਨੀ ਰਾਧਾ ਤੇ ਮਾਂ ਗੋਦਾਵਰੀ ਦੇ ਨਾਮ ਤੇ ਸੋਲਾਂ ਕਰੋੜ ਦਾ ਕਰਜ਼ਾ ਲਿਆ ਸੀ ਅਤੇ ਅਦਾਇਗੀ ਨਾ ਹੋਣ ਤੇ ਸੈਂਟਰਲ ਬੈਂਕ ਆਫ਼ ਇੰਡੀਆ ਨੇ ਵਸੂਲੀ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਵੀ ਰਾਜਪਾਲ ਯਾਦਵ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਸੀ। 

Related Post

16ਵੇਂ ਦਿਨ ਵੀ ਬਾਕਸ ਆਫਿਸ ’ਤੇ ਛਾਈ 'ਰਾਮਾਇਣ', ਰਣਬੀਰ ਕਪੂਰ ਦੀ ਫ਼ਿਲਮ ਨੇ ਕਮਾਏ ਕਰੋੜਾਂ ਰੁਪਏ
ਸਮੰਥਾ ਰੂਥ ਪ੍ਰਭੂ ਬਣੀ ਮਾਂ, ਬੇਬੀ ਬੁਆਏ ਨੂੰ ਦਿੱਤਾ ਜਨਮ, ਤਸਵੀਰ ਸਾਂਝੀ ਕਰਕੇ ਅਦਾਕਾਰਾ ਨੇ ਦਿੱਤੀ ਜਾਣਕਾਰੀ
ਅਫੇਅਰ ਦੀਆਂ ਖ਼ਬਰਾਂ ਵਿਚਾਲੇ ਕ੍ਰਿਤੀ ਸੈਨਨ ਨੇ ਕਬੀਰ ਬਹੀਆ ’ਤੇ ਲੁਟਾਇਆ ਪਿਆਰ, ਖ਼ਾਸ ਤਸਵੀਰ ਸਾਂਝੀ ਕਰ ਦਿੱਤੀ ਜਨਮਦਿਨ ਦੀ ਵਧਾਈ
ਤੱਬੂ ਦੀ OTT ਦੁਨੀਆ ਵਿੱਚ ਨਵੀਂ ਪਾਰੀ, YRF ਦੀ Netflix ਸੀਰੀਜ਼ ‘ਟਨਲ ਮੈਨ’ ਵਿੱਚ ਆਵੇਗੀ ਨਜ਼ਰ; ਉੱਤਰਾਖੰਡ ਰੈਸਕਿਊ ਆਪ੍ਰੇਸ਼ਨ ਤੋਂ ਪ੍ਰੇਰਿਤ ਹੈ ਕਹਾਣੀ
ਦੀਆ ਮਿਰਜ਼ਾ ਨੇ ਨਵਾਜ਼ੂਦੀਨ ਸਿੱਦੀਕੀ ਨੂੰ ਕਿਹਾ “ਨਾ ਬਾਤ ਕਰਨੇ ਕੀ ਤਮੀਜ਼ ਹੈ” ਅਦਾਕਾਰ ਨੇ ਦਿੱਤਾ ਜਵਾਬ “ਕਾਮ ਮੇ ਕਮੀ ਹੈ ਤੋ ਨਿਕਾਲ ਕੇ ਦਿਖਾਓ”
ਸੋਨਾ ਮਹਾਪਾਤਰਾ ਨੇ ਸਲਮਾਨ ਖ਼ਾਨ 'ਤੇ ਕੱਸਿਆ ਤੰਜ਼, ਗਾਇਕੀ ਦਾ ਉਡਾਇਆ ਮਜ਼ਾਕ, ਪੁਰਾਣੇ ਵਿਵਾਦ ਨੂੰ ਲੈ ਕੇ ਵੀ ਖੋਲ੍ਹੇ ਰਾਜ਼

© Copyright Galactic Television & Communications Pvt. Ltd. 2026. All rights reserved.