16ਵੇਂ ਦਿਨ ਵੀ ਬਾਕਸ ਆਫਿਸ ’ਤੇ ਛਾਈ ਰਾਮਾਇਣ, ਰਣਬੀਰ ਕਪੂਰ ਦੀ ਫ਼ਿਲਮ ਨੇ ਕਮਾਏ ਕਰੋੜਾਂ ਰੁਪਏ
ਨਮਿਤ ਮਲਹੋਤਰਾ ਦੇ ਨਿਰਮਾਣ ਹੇਠ ਬਣੀ ਐਪਿਕ ਫ਼ਿਲਮ 'ਰਾਮਾਇਣ' ਸਿਨੇਮਾਘਰਾਂ ਵਿੱਚ ਦਰਸ਼ਕਾਂ ਦਾ ਭਰਪੂਰ ਪਿਆਰ ਹਾਸਲ ਕਰ ਰਹੀ ਹੈ। ਫ਼ਿਲਮ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਕੁਝ ਹੀ ਦਿਨਾਂ ਵਿੱਚ ਕਮਾਈ ਦੇ ਨਵੇਂ ਰਿਕਾਰਡ ਕਾਇਮ ਕੀਤੇ। ਰਣਬੀਰ ਕਪੂਰ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੇ ਆਪਣੀ ਰਿਲੀਜ਼ ਦੇ 16 ਦਿਨ ਪੂਰੇ ਕਰ ਲਏ ਹਨ। ਹਾਲਾਂਕਿ 16ਵੇਂ ਦਿਨ ਫ਼ਿਲਮ ਦੀ ਕਮਾਈ ਵਿੱਚ ਕੁਝ ਗਿਰਾਵਟ ਦੇਖਣ ਨੂੰ ਮਿਲੀ।

16ਵੇਂ ਦਿਨ ਫ਼ਿਲਮ ਦੀ ਕਿੰਨੀ ਰਹੀ ਕਮਾਈ?
ਬਾਕਸ ਆਫਿਸ ਦੇ ਅੰਕੜਿਆਂ ਮੁਤਾਬਕ, 'ਰਾਮਾਇਣ' ਨੇ ਪਹਿਲੇ ਦਿਨ 64.85 ਕਰੋੜ ਰੁਪਏ ਦੀ ਕਮਾਈ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਫ਼ਿਲਮ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਅੱਠ ਦਿਨਾਂ ਵਿੱਚ ਹੀ ਇਸ ਦਾ ਭਾਰਤੀ ਨੈੱਟ ਕਲੈਕਸ਼ਨ 564.60 ਕਰੋੜ ਰੁਪਏ ਤੱਕ ਪਹੁੰਚ ਗਿਆ।ਫ਼ਿਲਮ ਦੀ ਕਮਾਈ ਨੇ ਦੁਨੀਆ ਭਰ ਵਿੱਚ ਵੀ ਸ਼ਾਨਦਾਰ ਅੰਕੜਾ ਪਾਰ ਕੀਤਾ। ਇਸ ਦੀ ਗਲੋਬਲ ਕਮਾਈ 1000 ਕਰੋੜ ਰੁਪਏ ਤੋਂ ਉੱਪਰ ਪਹੁੰਚ ਗਈ।

ਜੇਕਰ 16ਵੇਂ ਦਿਨ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਫ਼ਿਲਮ ਨੇ 12.22 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਫ਼ਿਲਮ ਨੇ 19.25 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਸ ਤਰ੍ਹਾਂ ਇੱਕ ਦਿਨ ਵਿੱਚ ਫ਼ਿਲਮ ਦੀ ਕਮਾਈ ਵਿੱਚ ਕਮੀ ਦਰਜ ਕੀਤੀ ਗਈ।
ਭਾਰਤ ਵਿੱਚ ਕੁੱਲ ਕਮਾਈ 875 ਕਰੋੜ ਤੋਂ ਪਾਰ
16ਵੇਂ ਦਿਨ ਦੇ ਕਲੈਕਸ਼ਨ ਤੋਂ ਬਾਅਦ 'ਰਾਮਾਇਣ' ਦੀ ਭਾਰਤ ਵਿੱਚ ਕੁੱਲ ਨੈੱਟ ਕਮਾਈ 875.97 ਕਰੋੜ ਰੁਪਏ ਹੋ ਗਈ ਹੈ, ਜਦਕਿ ਫ਼ਿਲਮ ਦਾ ਗ੍ਰਾਸ ਕਲੈਕਸ਼ਨ 1046.57 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।ਫ਼ਿਲਮ ਦੀ ਕਮਾਈ ਦੇ ਇਹ ਅੰਕੜੇ ਦਰਸਾਉਂਦੇ ਹਨ ਕਿ ਦਰਸ਼ਕਾਂ ਵਿੱਚ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਰਣਬੀਰ ਕਪੂਰ ਦੀ ਇਹ ਐਪਿਕ ਫ਼ਿਲਮ ਬਾਕਸ ਆਫਿਸ ’ਤੇ ਹੋਰ ਕਿਹੜੇ ਨਵੇਂ ਰਿਕਾਰਡ ਬਣਾਉਂਦੀ ਹੈ।