ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਦਾ ਦਿਹਾਂਤ, ਯਸ਼ਰਾਜ ਫ਼ਿਲਮਸ ਨੇ ਕੀਤੀ ਪੁਸ਼ਟੀ
ਅਦਾਕਾਰਾ ਰਾਜ਼ੀ ਮੁਖਰਜੀ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਯਸ਼ਰਾਜ ਫਿਲਮਸ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਅਤੇ ਨਿੱਜਤਾ ਬਣਾਏ ਰੱਖਣ ਦੀ ਅਪੀਲ ਵੀ ਫੈਨਸ ਨੂੰ ਕੀਤੀ ਹੈ।ਅਦਾਕਾਰਾ ਦੀ ਮਾਂ ਪਚੱਤਰ ਸਾਲਾਂ ਦੇ ਸਨ।ਕ੍ਰਿਸ਼ਨਾ ਮੁਖਰਜੀ ਨੇ 22 ਸਤੰਬਰ ਦੀ ਦੁਪਹਿਰ ਨੂੰ ਅੰਤਿਮ ਸਾਹ ਲਏ ।
ਅਦਾਕਾਰਾ ਰਾਜ਼ੀ ਮੁਖਰਜੀ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਯਸ਼ਰਾਜ ਫਿਲਮਸ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਅਤੇ ਨਿੱਜਤਾ ਬਣਾਏ ਰੱਖਣ ਦੀ ਅਪੀਲ ਵੀ ਫੈਨਸ ਨੂੰ ਕੀਤੀ ਹੈ।ਅਦਾਕਾਰਾ ਦੀ ਮਾਂ ਪਚੱਤਰ ਸਾਲਾਂ ਦੇ ਸਨ।ਕ੍ਰਿਸ਼ਨਾ ਮੁਖਰਜੀ ਨੇ 22 ਸਤੰਬਰ ਦੀ ਦੁਪਹਿਰ ਨੂੰ ਅੰਤਿਮ ਸਾਹ ਲਏ । ਯਸ਼ਰਾਜ ਫ਼ਿਲਮਸ ਦੇ ਵੱਲੋਂ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ‘ਤੇ ਸਟੇਟਮੈਂਟ ਜਾਰੀ ਕਰਦੇ ਹੋਏ ਲਿਖਿਆ “ਭਾਰੇ ਮਨ ਦੇ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਰਾਣੀ ਮੁਖਰਜੀ ਦੀ ਮਾਂ ਮਿਸੇਜ ਕ੍ਰਿਸ਼ਨਾ ਮੁਖਰਜੀ ਨਹੀਂ ਰਹੇ।
ਪਚੱਤਰ ਸਾਲ ਦੀ ਉਮਰ ‘ਚ ਉਨ੍ਹਾਂ ਦਾ ਮੰਗਲਵਾਰ ਦੀ ਦੁਪਹਿਰ ਨੂੰ ਦਿਹਾਂਤ ਹੋ ਗਿਆ।ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਫ਼ਿਲਮ ਇੰਡਸਟਰੀ ਦਾ ਹਿੱਸਾ ਰਹਿ ਚੁੱਕੇ ਹਨ ਤੇ ਉਹ ਪਲੇਅਬੈਕ ਸਿੰਗਰ ਵੀ ਸਨ।ਉਹ ਮਸ਼ਹੂਰ ਫ਼ਿਲਮ ਨਿਰਦੇਸ਼ਕ ਤੇ ਨਿਰਮਾਤਾ ਰਾਮ ਮੁਖਰਜੀ ਦੇ ਪਤਨੀ ਸਨ।