Ramayana ਦੀ ਸੀਤਾ ਸਾਈ ਪੱਲਵੀ ਨੇ ਅਗਲੀ ਫ਼ਿਲਮ ਲਈ ਬਦਲਿਆ ਆਪਣਾ ਲੁੱਕ, ਛੋਟੇ ਵਾਲ ਦੇਖ ਕੇ ਮਾਂ ਵੀ ਰਹਿ ਗਈ ਹੈਰਾਨ

ਦੱਖਣੀ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਾਈ ਪੱਲਵੀ ਆਪਣੀ ਅਦਾਕਾਰੀ ਅਤੇ ਸਾਦਗੀ ਲਈ ਜਾਣੀ ਜਾਂਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫ਼ਿਲਮ 'OM' ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫ਼ਿਲਮ ਵਿੱਚ ਆਪਣੇ ਕਿਰਦਾਰ ਨੂੰ ਅਸਲ ਰੂਪ ਦੇਣ ਲਈ ਅਦਾਕਾਰਾ ਨੇ ਅਜਿਹਾ ਕਦਮ ਚੁੱਕਿਆ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਹੈਰਾਨ ਕਰ ਦਿੱਤਾ।

By  Shaminder Kaur Kaler November 17th 2026 06:26 PM

ਦੱਖਣੀ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਾਈ ਪੱਲਵੀ ਆਪਣੀ ਅਦਾਕਾਰੀ ਅਤੇ ਸਾਦਗੀ ਲਈ ਜਾਣੀ ਜਾਂਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫ਼ਿਲਮ 'OM' ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫ਼ਿਲਮ ਵਿੱਚ ਆਪਣੇ ਕਿਰਦਾਰ ਨੂੰ ਅਸਲ ਰੂਪ ਦੇਣ ਲਈ ਅਦਾਕਾਰਾ ਨੇ ਅਜਿਹਾ ਕਦਮ ਚੁੱਕਿਆ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਹੈਰਾਨ ਕਰ ਦਿੱਤਾ।ਦਰਅਸਲ, ਸਾਈ ਪੱਲਵੀ ਨੇ ਫ਼ਿਲਮ ਦੀ ਮੰਗ ਮੁਤਾਬਕ ਆਪਣੇ ਲੰਬੇ ਵਾਲ ਕਟਵਾ ਕੇ ਨਵਾਂ ਲੁੱਕ ਅਪਣਾਇਆ ਹੈ। ਅਦਾਕਾਰਾ ਨੇ ਖ਼ੁਲਾਸਾ ਕੀਤਾ ਕਿ ਉਹ ਆਮ ਤੌਰ ’ਤੇ ਆਪਣੇ ਵਾਲ ਕਟਵਾਉਣ ਬਾਰੇ ਨਹੀਂ ਸੋਚਦੀ, ਪਰ ਇਸ ਵਾਰ ਕਿਰਦਾਰ ਦੀ ਲੋੜ ਨੂੰ ਦੇਖਦਿਆਂ ਉਨ੍ਹਾਂ ਨੇ ਇਹ ਫ਼ੈਸਲਾ ਲਿਆ।

ਮਾਂ ਨੇ ਦੇਖਦੇ ਹੀ ਕੱਟ ਦਿੱਤੀ ਵੀਡੀਓ ਕਾਲ

ਇੱਕ ਇੰਟਰਵਿਊ ਦੌਰਾਨ ਸਾਈ ਪੱਲਵੀ ਨੇ ਆਪਣੇ ਨਵੇਂ ਹੇਅਰਕੱਟ ਨਾਲ ਜੁੜਿਆ ਦਿਲਚਸਪ ਕਿੱਸਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਵਾਲ ਕਟਵਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਮਾਂ ਨੂੰ ਵੀਡੀਓ ਕਾਲ ਕੀਤੀ ਤਾਂ ਧੀ ਦਾ ਬਦਲਿਆ ਹੋਇਆ ਰੂਪ ਦੇਖ ਕੇ ਮਾਂ ਨੇ ਤੁਰੰਤ ਫ਼ੋਨ ਕੱਟ ਦਿੱਤਾ।ਇਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਪਿਤਾ ਨੂੰ ਵੀਡੀਓ ਕਾਲ ਕੀਤੀ। ਉਨ੍ਹਾਂ ਦਾ ਰਿਐਕਸ਼ਨ ਵੀ ਕਾਫ਼ੀ ਹੈਰਾਨੀਜਨਕ ਸੀ। ਪਿਤਾ ਨੇ ਪਹਿਲਾਂ ਪੁੱਛਿਆ ਕਿ ਕੀ ਇਹ ਅਸਲੀ ਵਾਲ ਹਨ ਜਾਂ ਵਿੱਗ ਲਗਾਈ ਹੋਈ ਹੈ। ਜਦੋਂ ਸਾਈ ਨੇ ਦੱਸਿਆ ਕਿ ਉਨ੍ਹਾਂ ਨੇ ਸੱਚਮੁੱਚ ਵਾਲ ਕਟਵਾਏ ਹਨ ਤਾਂ ਪਿਤਾ ਨੇ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਮਾਂ ਨੂੰ ਵੀ ਸਮਝਾਇਆ।

ਨਿਰਦੇਸ਼ਕ ਨੇ ਵੀ ਸਾਈ ਦੇ ਫ਼ੈਸਲੇ ਦੀ ਕੀਤੀ ਸ਼ਲਾਘਾ

ਫ਼ਿਲਮ ਦੇ ਨਿਰਦੇਸ਼ਕ ਰਾਜਕੁਮਾਰ ਪੇਰੀਆਸਾਮੀ ਨੇ ਵੀ ਸਾਈ ਪੱਲਵੀ ਦੇ ਇਸ ਕਦਮ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਮੁਤਾਬਕ ਕਿਰਦਾਰ ਦੀ ਲੋੜ ਅਨੁਸਾਰ ਅਦਾਕਾਰਾ ਦਾ ਇਹ ਨਵਾਂ ਲੁੱਕ ਬਿਲਕੁਲ ਢੁੱਕਵਾਂ ਹੈ। ਉਨ੍ਹਾਂ ਕਿਹਾ ਕਿ ਸਾਈ ਨੇ ਕਹਾਣੀ ਅਤੇ ਆਪਣੇ ਕਿਰਦਾਰ ਪ੍ਰਤੀ ਸਮਰਪਣ ਦਿਖਾਉਂਦਿਆਂ ਆਪਣੇ ਵਾਲ ਕਟਵਾਉਣ ਦਾ ਫ਼ੈਸਲਾ ਲਿਆ।

'OM' ਵਿੱਚ ਮਮੂਟੀ ਅਤੇ ਧਨੁਸ਼ ਵੀ ਆਉਣਗੇ ਨਜ਼ਰ

ਸਾਈ ਪੱਲਵੀ ਦੀ ਆਉਣ ਵਾਲੀ ਫ਼ਿਲਮ 'OM' ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸੁਕਤਾ ਹੈ। ਰਾਜਕੁਮਾਰ ਪੇਰੀਆਸਾਮੀ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਮਮੂਟੀ, ਧਨੁਸ਼ ਅਤੇ ਸ਼੍ਰੀਲੀਲਾ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ਲਈ ਸਾਈ ਪੱਲਵੀ ਦਾ ਇਹ ਨਵਾਂ ਅਵਤਾਰ ਹੁਣ ਪ੍ਰਸ਼ੰਸਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Related Post

16ਵੇਂ ਦਿਨ ਵੀ ਬਾਕਸ ਆਫਿਸ ’ਤੇ ਛਾਈ 'ਰਾਮਾਇਣ', ਰਣਬੀਰ ਕਪੂਰ ਦੀ ਫ਼ਿਲਮ ਨੇ ਕਮਾਏ ਕਰੋੜਾਂ ਰੁਪਏ
ਸਮੰਥਾ ਰੂਥ ਪ੍ਰਭੂ ਬਣੀ ਮਾਂ, ਬੇਬੀ ਬੁਆਏ ਨੂੰ ਦਿੱਤਾ ਜਨਮ, ਤਸਵੀਰ ਸਾਂਝੀ ਕਰਕੇ ਅਦਾਕਾਰਾ ਨੇ ਦਿੱਤੀ ਜਾਣਕਾਰੀ
ਅਫੇਅਰ ਦੀਆਂ ਖ਼ਬਰਾਂ ਵਿਚਾਲੇ ਕ੍ਰਿਤੀ ਸੈਨਨ ਨੇ ਕਬੀਰ ਬਹੀਆ ’ਤੇ ਲੁਟਾਇਆ ਪਿਆਰ, ਖ਼ਾਸ ਤਸਵੀਰ ਸਾਂਝੀ ਕਰ ਦਿੱਤੀ ਜਨਮਦਿਨ ਦੀ ਵਧਾਈ
ਤੱਬੂ ਦੀ OTT ਦੁਨੀਆ ਵਿੱਚ ਨਵੀਂ ਪਾਰੀ, YRF ਦੀ Netflix ਸੀਰੀਜ਼ ‘ਟਨਲ ਮੈਨ’ ਵਿੱਚ ਆਵੇਗੀ ਨਜ਼ਰ; ਉੱਤਰਾਖੰਡ ਰੈਸਕਿਊ ਆਪ੍ਰੇਸ਼ਨ ਤੋਂ ਪ੍ਰੇਰਿਤ ਹੈ ਕਹਾਣੀ
ਦੀਆ ਮਿਰਜ਼ਾ ਨੇ ਨਵਾਜ਼ੂਦੀਨ ਸਿੱਦੀਕੀ ਨੂੰ ਕਿਹਾ “ਨਾ ਬਾਤ ਕਰਨੇ ਕੀ ਤਮੀਜ਼ ਹੈ” ਅਦਾਕਾਰ ਨੇ ਦਿੱਤਾ ਜਵਾਬ “ਕਾਮ ਮੇ ਕਮੀ ਹੈ ਤੋ ਨਿਕਾਲ ਕੇ ਦਿਖਾਓ”
ਸੋਨਾ ਮਹਾਪਾਤਰਾ ਨੇ ਸਲਮਾਨ ਖ਼ਾਨ 'ਤੇ ਕੱਸਿਆ ਤੰਜ਼, ਗਾਇਕੀ ਦਾ ਉਡਾਇਆ ਮਜ਼ਾਕ, ਪੁਰਾਣੇ ਵਿਵਾਦ ਨੂੰ ਲੈ ਕੇ ਵੀ ਖੋਲ੍ਹੇ ਰਾਜ਼

© Copyright Galactic Television & Communications Pvt. Ltd. 2026. All rights reserved.