ਸਾਰਾ ਅਲੀ ਖਾਨ ਅਤੇ ਆਯੁਸ਼ਮਾਨ ਖੁਰਾਣਾ ਪਹੁੰਚੇ ਪੰਜਾਬ, ਕਰਵਾਇਆ ਲੱਸੀ ਮੁਕਾਬਲਾ

ਸਾਰਾ ਅਲੀ ਖ਼ਾਨ ਤੇ ਆਯੁਸ਼ਮਾਨ ਖੁਰਾਣਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਉੜਤਾ ਤੀਰ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਬੀਤੇ ਦਿਨ ਦੋਵੇਂ ਕਲਾਕਾਰ ਪੰਜਾਬ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ‘ਚ ਪਹੁੰਚ ਕੇ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਪੰਜਾਬ ਪਹੁੰਚਣ ‘ਤੇ ਦੋਵੇਂ ਕਲਾਕਾਰਾਂ ਦੇ ਵੱਲੋਂ ਲੱਸੀ ਪੀਣ ਦਾ ਮੁਕਾਬਲਾ ਕਰਵਾਇਆ ਗਿਆ। ਦੋ ਸਰਦਾਰਾਂ ‘ਚ ਕਰਵਾਏ ਗਏ ਇਸ ਮੁਕਾਬਲੇ ‘ਚ ਜਸ਼ਨ ਗਿੱਲ ਜੇਤੂ ਰਿਹਾ ।

By  Shaminder Kaur Kaler October 7th 2026 10:05 AM

ਸਾਰਾ ਅਲੀ ਖ਼ਾਨ ਤੇ ਆਯੁਸ਼ਮਾਨ ਖੁਰਾਣਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਉੜਤਾ ਤੀਰ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਬੀਤੇ ਦਿਨ ਦੋਵੇਂ ਕਲਾਕਾਰ ਪੰਜਾਬ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ‘ਚ ਪਹੁੰਚ ਕੇ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਪੰਜਾਬ ਪਹੁੰਚਣ ‘ਤੇ ਦੋਵੇਂ ਕਲਾਕਾਰਾਂ ਦੇ ਵੱਲੋਂ ਲੱਸੀ ਪੀਣ ਦਾ ਮੁਕਾਬਲਾ ਕਰਵਾਇਆ ਗਿਆ। ਦੋ ਸਰਦਾਰਾਂ ‘ਚ ਕਰਵਾਏ ਗਏ ਇਸ ਮੁਕਾਬਲੇ ‘ਚ ਜਸ਼ਨ ਗਿੱਲ ਜੇਤੂ ਰਿਹਾ ।

ਆਯੁਸ਼ਮਾਨ ਖੁਰਾਣਾ ਦੀ ਇਹ ਫ਼ਿਲਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ ।ਇਸ ਫ਼ਿਲਮ ‘ਚ ਆਯੁਸ਼ਮਾਨ ਖੁਰਾਣਾ ਨੇ ਅਜਿਹੇ ਸ਼ਖਸ ਦਾ ਕਿਰਦਾਰ ਨਿਭਾਇਆ ਹੈ। ਜੋ ਜਵਾਨ ਤਾਂ ਪਾਕਿਸਤਾਨ ਦਾ ਹੈ ਪਰ ਕੰਮ ਭਾਰਤ ਦੇ ਲਈ ਕਰਦਾ ਹੈ ਉਹ ਆਪਣੇ ਆਪ ਨੂੰ ਭਾਰਤੀ ਹੀ ਸਮਝਦਾ ਹੈ। ਇਸ ਫ਼ਿਲਮ ‘ਚ ਆਯੁਸ਼ਮਾਨ ਖੁਰਾਣਾ ਦੀ ਯਾਦਦਾਸ਼ਤ ਚਲੀ ਜਾਂਦੀ ਹੈ ਅਤੇ ਉਹ ਪਾਕਿਸਤਾਨੀ ਹੋ ਕੇ ਵੀ ਖੁਦ ਨੂੰ ਭਾਰਤੀ ਸਮਝਦਾ ਹੈ।

ਆਯੁਸ਼ਮਾਨ ਖੁਰਾਣਾ ਦੇ ਨਾਲ ਇਸ ਫ਼ਿਲਮ ‘ਚ ਸਾਰਾ ਅਲੀ ਖ਼ਾਨ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਅਕਾਸ਼ ਕੌਸ਼ਿਕ ਨੇ ਕੀਤੀ ਹੈ ਅਤੇ ਪ੍ਰੋਡਿਊਸ ਕੀਤਾ ਹੈ ਕਰਣ ਜੌਹਰ, ਅਦਾਰ ਪੂਨਾਵਾਲਾ, ਅਪੂਰਵਾ ਮਹਿਤਾ, ਗੁਨੀਤ ਮੌਂਗਾ ਅਤੇ ਅਚਿਨ ਨੇ । ਫ਼ਿਲਮ ਦੇਸ਼ ਵਿਦੇਸ਼ ‘ਚ ਤੇਈ ਅਕਤੂਬਰ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ। 

© Copyright Galactic Television & Communications Pvt. Ltd. 2026. All rights reserved.