ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਭਾਵੁਕ ਹੋਈ ਸਾਰਾ ਅਲੀ ਖ਼ਾਨ, ਤਸਵੀਰਾਂ ਹੋ ਰਹੀਆਂ ਵਾਇਰਲ

ਸਾਰਾ ਅਲੀ ਖ਼ਾਨ ਤੇ ਆਯੁਸ਼ਮਾਨ ਖੁਰਾਣਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਉੜਤਾ ਤੀਰ’ ਨੂੰ ਲੈ ਕੇ ਪੱਬਾਂ ਭਾਰ ਹਨ ਅਤੇ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਸ ਫ਼ਿਲਮ ਦੀ ਕਾਮਯਾਬੀ ਨੂੰ ਲੈ ਕੇ ਅਰਦਾਸ ਕਰਨ ਲਈ ਆਯੁਸ਼ਮਾਨ ਖੁਰਾਣਾ ਤੇ ਸਾਰਾ ਅਲੀ ਖ਼ਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ । ਇਸ ਮੌਕੇ ‘ਤੇ ਅਦਾਕਾਰਾ ਜਿਉਂ ਹੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਪਹੁੰਚੀ ਤਾਂ ਅਦਾਕਾਰਾ ਭਾਵੁਕ ਹੋ ਗਈ।

By  Shaminder Kaur Kaler October 21st 2026 05:04 PM -- Updated: October 21st 2026 05:08 PM

ਸਾਰਾ ਅਲੀ ਖ਼ਾਨ ਤੇ ਆਯੁਸ਼ਮਾਨ ਖੁਰਾਣਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਉੜਤਾ ਤੀਰ’ ਨੂੰ ਲੈ ਕੇ ਪੱਬਾਂ ਭਾਰ ਹਨ ਅਤੇ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਸ ਫ਼ਿਲਮ ਦੀ ਕਾਮਯਾਬੀ ਨੂੰ ਲੈ ਕੇ ਅਰਦਾਸ ਕਰਨ ਲਈ ਆਯੁਸ਼ਮਾਨ ਖੁਰਾਣਾ ਤੇ ਸਾਰਾ ਅਲੀ ਖ਼ਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ । ਇਸ ਮੌਕੇ ‘ਤੇ ਅਦਾਕਾਰਾ ਜਿਉਂ ਹੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਪਹੁੰਚੀ ਤਾਂ ਅਦਾਕਾਰਾ ਭਾਵੁਕ ਹੋ ਗਈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਅਦਾਕਾਰਾ ਫੁੱਟ ਫੁੱਟ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ। 


ਮਾਂ ਦੀ ਇੱਛਾ ਨਹੀਂ ਕਰ ਸਕੀ ਪੂਰੀ 

ਅਦਾਕਾਰਾ ਨੇ ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਚੋਂ ਬਾਹਰ ਆਉਣ ਤੋਂ ਬਾਅਦ ਕਿਹਾ ਕਿ ਉਹ ਆਪਣੀ ਮਾਂ ਨੂੰ ਯਾਦ ਕਰ ਰਹੀ ਸੀ।


ਅਦਾਕਾਰਾ ਦੇ ਨਾਲ ਮੌਜੂਦ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਰਾ ਦੀ ਇੱਛਾ ਸੀ ਕਿ ਉਹ ਆਪਣੀ ਮਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਵੇ। ਉਸ ਨੇ ਵੀਡੀਓ ਕਾਲ ਦੇ ਜ਼ਰੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੇ ਬਾਰੇ ਪੁੱਛਿਆ ਸੀ।ਪਰ ਹਰਿਮੰਦਰ ਸਾਹਿਬ ‘ਚ ਵੀਡੀਓ ਕਾਲ ਦੀ ਇਜਾਜ਼ਤ ਨਹੀਂ ਸੀ । ਜਿਸ ਕਾਰਨ ਸਾਰਾ ਅਲੀ ਖ਼ਾਨ ਭਾਵੁਕ ਹੋ ਗਈ। 


© Copyright Galactic Television & Communications Pvt. Ltd. 2026. All rights reserved.