ਸਾਰਾ ਤੇਂਦੁਲਕਰ ਤੇ ਰਾਜਵੀਰ ਦਿਓਲ ਦੇ ਵਿਆਹ ਦੀਆਂ ਖ਼ਬਰਾਂ ਨੇ ਫੜਿਆ ਜ਼ੋਰ, ਕੀ ਸੱਚਮੁੱਚ 2027 ਚ ਬਣੇਗੀ ਜੋੜੀ?
ਬਾਲੀਵੁੱਡ ਅਤੇ ਕ੍ਰਿਕਟ ਜਗਤ ਦੇ ਦੋ ਮਸ਼ਹੂਰ ਪਰਿਵਾਰਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਰਹੀ ਹੈ। ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਅਤੇ ਅਦਾਕਾਰ ਸੰਨੀ ਦਿਓਲ ਦੇ ਪੁੱਤਰ ਰਾਜਵੀਰ ਦਿਓਲ ਦਾ ਨਾਂ ਇਕੱਠੇ ਜੋੜਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਵਾਇਰਲ ਹੋ ਰਹੀਆਂ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਸਾਲ 2027 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।
ਬਾਲੀਵੁੱਡ ਅਤੇ ਕ੍ਰਿਕਟ ਜਗਤ ਦੇ ਦੋ ਮਸ਼ਹੂਰ ਪਰਿਵਾਰਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਰਹੀ ਹੈ। ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਅਤੇ ਅਦਾਕਾਰ ਸੰਨੀ ਦਿਓਲ ਦੇ ਪੁੱਤਰ ਰਾਜਵੀਰ ਦਿਓਲ ਦਾ ਨਾਂ ਇਕੱਠੇ ਜੋੜਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਵਾਇਰਲ ਹੋ ਰਹੀਆਂ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਸਾਲ 2027 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।

ਇਸ ਖ਼ਬਰ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਕਿਉਂਕਿ ਜੇਕਰ ਇਹ ਰਿਸ਼ਤਾ ਸੱਚ ਹੁੰਦਾ ਹੈ ਤਾਂ ਇਹ ਕ੍ਰਿਕਟ ਅਤੇ ਫਿਲਮ ਇੰਡਸਟਰੀ ਦੇ ਦੋ ਵੱਡੇ ਪਰਿਵਾਰਾਂ ਦਾ ਮਿਲਾਪ ਹੋਵੇਗਾ। ਪਰ ਇਨ੍ਹਾਂ ਚਰਚਾਵਾਂ ਵਿਚਾਲੇ ਹੁਣ ਇਸ ਕਹਾਣੀ ਦੀ ਅਸਲੀਅਤ ਵੀ ਸਾਹਮਣੇ ਆਈ ਹੈ।
ਕੀ ਸਾਰਾ ਅਤੇ ਰਾਜਵੀਰ ਇੱਕ-ਦੂਜੇ ਨੂੰ ਜਾਣਦੇ ਵੀ ਹਨ?
ਮੀਡੀਆ ਰਿਪੋਰਟਾਂ ਅਨੁਸਾਰ, ਸਾਰਾ ਤੇਂਦੁਲਕਰ ਦੇ ਕਰੀਬੀ ਸੂਤਰ ਨੇ ਵਿਆਹ ਦੀਆਂ ਖ਼ਬਰਾਂ ਨੂੰ ਸਿਰਫ਼ ਅਫ਼ਵਾਹ ਕਰਾਰ ਦਿੱਤਾ ਹੈ। ਸੂਤਰ ਦਾ ਕਹਿਣਾ ਹੈ ਕਿ ਸਾਰਾ ਅਤੇ ਰਾਜਵੀਰ ਦੀ ਅਜੇ ਤੱਕ ਮੁਲਾਕਾਤ ਵੀ ਨਹੀਂ ਹੋਈ। ਸਾਰਾ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਨਾਲੋਂ ਆਪਣੇ ਕੰਮ ਅਤੇ ਕਰੀਅਰ ਨੂੰ ਤਰਜੀਹ ਦੇ ਰਹੀ ਹੈ।
ਇਸ ਤੋਂ ਸਾਫ਼ ਹੈ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਵਿਆਹ ਦੀਆਂ ਚਰਚਾਵਾਂ ਪਿੱਛੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ। ਦੋਵਾਂ ਪਰਿਵਾਰਾਂ ਵੱਲੋਂ ਵੀ ਅਜਿਹੇ ਕਿਸੇ ਰਿਸ਼ਤੇ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ।
ਸੋਸ਼ਲ ਮੀਡੀਆ ਪੋਸਟਾਂ ਨੇ ਛੇੜੀ ਚਰਚਾ
ਇਸ ਪੂਰੇ ਮਾਮਲੇ ਦੀ ਸ਼ੁਰੂਆਤ Reddit 'ਤੇ ਸਾਂਝੀਆਂ ਕੀਤੀਆਂ ਗਈਆਂ ਕੁਝ ਪੋਸਟਾਂ ਤੋਂ ਹੋਈ ਦੱਸੀ ਜਾ ਰਹੀ ਹੈ। ਇਨ੍ਹਾਂ ਪੋਸਟਾਂ ਵਿੱਚ ਸਾਰਾ ਅਤੇ ਰਾਜਵੀਰ ਦੇ ਸੰਭਾਵੀ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ। ਕੁਝ ਯੂਜ਼ਰਜ਼ ਨੇ ਤਾਂ ਰਾਜਵੀਰ ਵੱਲੋਂ ਸਾਰਾ ਨੂੰ ਮਹਿੰਗੇ ਤੋਹਫ਼ੇ ਭੇਜਣ ਦੀ ਗੱਲ ਵੀ ਕਹੀ। ਹੌਲੀ-ਹੌਲੀ ਇਹ ਚਰਚਾ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਪਹੁੰਚ ਗਈ। ਹਾਲਾਂਕਿ ਇਨ੍ਹਾਂ ਗੱਲਾਂ ਦੇ ਸਮਰਥਨ ਵਿੱਚ ਕੋਈ ਭਰੋਸੇਯੋਗ ਸਬੂਤ ਸਾਹਮਣੇ ਨਹੀਂ ਆਇਆ।
ਫਿਲਮ 'ਦੋਨੋਂ' ਨਾਲ ਰਾਜਵੀਰ ਨੇ ਕੀਤੀ ਸੀ ਸ਼ੁਰੂਆਤ
ਗੱਲ ਕਰੀਏ ਰਾਜਵੀਰ ਦਿਓਲ ਦੀ ਤਾਂ ਉਹ ਸੰਨੀ ਦਿਓਲ ਦੇ ਛੋਟੇ ਪੁੱਤਰ ਅਤੇ ਮਰਹੂਮ ਅਦਾਕਾਰ ਧਰਮਿੰਦਰ ਦੇ ਪੋਤੇ ਹਨ। ਉਨ੍ਹਾਂ ਨੇ ਵੀ ਆਪਣੇ ਪਰਿਵਾਰ ਦੀ ਫਿਲਮੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ। ਰਾਜਵੀਰ ਨੇ ਨਿਰਦੇਸ਼ਕ ਅਵਨੀਸ਼ ਬੜਜਾਤਿਆ ਦੀ ਫਿਲਮ 'ਦੋਨੋਂ' ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਪਲੋਮਾ ਢਿੱਲੋਂ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ।
ਪਹਿਲਾਂ ਵੀ ਚਰਚਾ ਵਿੱਚ ਰਹਿ ਚੁੱਕੀ ਹੈ ਸਾਰਾ ਦੀ ਨਿੱਜੀ ਜ਼ਿੰਦਗੀ
ਸਾਰਾ ਤੇਂਦੁਲਕਰ ਦਾ ਨਾਂ ਇਸ ਤੋਂ ਪਹਿਲਾਂ ਵੀ ਕ੍ਰਿਕਟਰ ਸ਼ੁਭਮਨ ਗਿੱਲ ਨਾਲ ਜੋੜਿਆ ਜਾਂਦਾ ਰਿਹਾ ਹੈ। ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਸਨ, ਪਰ ਸਾਰਾ ਨੇ ਇਨ੍ਹਾਂ ਚਰਚਾਵਾਂ ਨੂੰ ਅਫ਼ਵਾਹ ਦੱਸਿਆ ਸੀ।ਫਿਲਹਾਲ ਸਾਰਾ ਅਤੇ ਰਾਜਵੀਰ ਦੇ ਵਿਆਹ ਦੀਆਂ ਖ਼ਬਰਾਂ ਵੀ ਬਿਨਾਂ ਕਿਸੇ ਪੁਖ਼ਤਾ ਆਧਾਰ ਦੇ ਫੈਲਾਈਆਂ ਜਾ ਰਹੀਆਂ ਹਨ। ਇਸ ਲਈ 2027 ਵਿੱਚ ਦੋਵਾਂ ਦੇ ਵਿਆਹ ਦਾ ਦਾਅਵਾ ਸੱਚ ਨਹੀਂ ਮੰਨਿਆ ਜਾ ਸਕਦਾ।